ਜੇਲ੍ਹ ਜਾਣ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਟਰੰਪ ਨੇ ਜੱਜ ਨੂੰ ‘ਧੋਖੇਬਾਜ਼’ ਕਿਹਾ

ਵਾਕੇਸ਼ਾ – ਅਦਾਲਤ ਦੀ ਬੇਇੱਜ਼ਤੀ ਦਾ ਦੋਸ਼ੀ ਪਾਏ ਜਾਣ ਅਤੇ ਇਸ ਬਾਰੇ ਚੁੱਪ ਰਹਿਣ ਲਈ ‘ਗੈਗ ਆਰਡਰ’ ਦੀ ਉਲੰਘਣਾ ਕਰਨ ‘ਤੇ ਜੇਲ੍ਹ ਜਾਣ ਦੀ ਚੇਤਾਵਨੀ ਦਿੱਤੇ ਜਾਣ ਤੋਂ ਇਕ ਦਿਨ ਬਾਅਦ, ਡੋਨਾਲਡ ਟਰੰਪ ਨੇ ਆਪਣੇ ਖ਼ਿਲਾਫ਼ ਰਿਸ਼ਵਤ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੂੰ ‘ਧੋਖੇਬਾਜ਼’ ਕਿਹਾ ਹੈ। 2024 ਦੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ‘ਤੇ ਬਾਲਗ ਫਿਲਮ ਅਭਿਨੇਤਰੀ ਸਟੋਰਮੀ ਡੇਨੀਅਲਸ ਨੂੰ ਉਨ੍ਹਾਂ ਦੇ ਕਥਿਤ ਨਾਜਾਇਜ਼ ਸਬੰਧਾਂ ਬਾਰੇ ਚੁੱਪ ਰਹਿਣ ਦੇ ਬਦਲੇ 130,000 ਡਾਲਰ ਦੀ ਰਿਸ਼ਵਤ ਦੇਣ ਅਤੇ ਭੁਗਤਾਨ ਨੂੰ ਛੁਪਾਉਣ ਲਈ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਮੰਗਲਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਗੈਗ ਆਦੇਸ਼ (ਵਿਚਾਰ ਅਧੀਨ ਮਾਮਲੇ ਵਿਚ ਬਿਆਨ ਦੇਣ ‘ਤੇ ਰੋਕ) ਦੀ ਉਲੰਘਣਾ ਕਰਨ ਦਾ ਦੋਸ਼ੀ ਮੰਨਦੇ 9 ਹਜ਼ਾਰ ਡਾਲਰ ਦਾ ਜੁਰਮਾਨਾ ਲਾਇਆ। ਇਹ ਜੁਰਮਾਨਾ ਚੁੱਪ ਰਹਿਣ ਲਈ ਧਨ ਦੇਣ ਦੇ ਮਾਮਲੇ ਵਿਚ ਗਵਾਹਾਂ, ਜੱਜਾਂ ਅਤੇ ਹੋਰਾਂ ਦੇ ਸਬੰਧ ਵਿਚ ਜਨਤਕ ਬਿਆਨ ਦੇਣ ਤੋਂ ਰੋਕਣ ਵਾਲੇ ਗੈਗ ਆਦੇਸ਼ ਦੀ ਵਾਰ-ਵਾਰ ਉਲੰਘਣਾ ਕਰਨ ‘ਤੇ ਲਗਾਇਆ ਗਿਆ। 

ਟਰੰਪ ਦੇ ‘ਸੱਚ’ ਸੋਸ਼ਲ ਮੀਡੀਆ ਅਕਾਊਂਟ ਅਤੇ ਮੁਹਿੰਮ ਦੀ ਵੈੱਬਸਾਈਟ ‘ਤੇ ਪੋਸਟਾਂ ਲਈ ਜੁਰਮਾਨਾ ਲਗਾਉਂਦੇ ਹੋਏ ਜੱਜ ਜੁਆਨ ਐਮ. ਮਾਰਚਨ ਨੇ ਕਿਹਾ ਕਿ ਜੇਕਰ ਟਰੰਪ ਨੇ ਆਪਣੇ ਹੁਕਮਾਂ ਦੀ ਉਲੰਘਣਾ ਕਰਨੀ ਜਾਰੀ ਰੱਖੀ ਤਾਂ ਉਹ ਜੇਲ੍ਹ ਜਾਣਗੇ। ਸਾਬਕਾ ਰਾਸ਼ਟਰਪਤੀ ਨੇ ਵਿਸਕਾਨਸਿਨ ਦੇ ਵਾਉਕੇਸ਼ਾ ਵਿੱਚ ਇੱਕ ਸਮਾਗਮ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਕੋਈ ਅਪਰਾਧ ਨਹੀਂ। ਇੱਕ ਟੇਢੇ ਜੱਜ ਹਨ। ਉਹ ਪੂਰੀ ਤਰ੍ਹਾਂ ਨਾਲ ਵਿਰੋਧੀ ਜੱਜ ਹਨ।”

ਉਹਨਾਂ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਅਤੇ ਉਹਨਾਂ ਦੇ ਖ਼ਿਲਾਫ਼ ਚੱਲ ਰਹੇ ਹੋਰ ਮਾਮਲੇ ਵ੍ਹਾਈਟ ਹਾਊਸ ਵੱਲੋਂ ਉਸ ਦੀ ਚੋਣ ਮੁਹਿੰਮ ਨੂੰ ਕਮਜ਼ੋਰ ਕਰਨ ਲਈ ਚਲਾਏ ਗਏ ਸਨ। ‘ਗੈਗ ਆਰਡਰ’ ਜੱਜ ਦੁਆਰਾ ਵਕੀਲਾਂ, ਗਵਾਹਾਂ ਅਤੇ ਅਦਾਲਤ ਦੇ ਸਾਹਮਣੇ ਧਿਰਾਂ ਨੂੰ ਕਿਸੇ ਕੇਸ ਦੇ ਤੱਥਾਂ ਬਾਰੇ ਜਨਤਕ ਤੌਰ ‘ਤੇ ਚਰਚਾ ਨਾ ਕਰਨ ਲਈ ਦਿੱਤਾ ਜਾਂਦਾ ਹੈ। ਇਹ ਆਮ ਤੌਰ ‘ਤੇ ਵਿਸ਼ੇਸ਼ ਅਪਰਾਧਿਕ ਮਾਮਲਿਆਂ ਵਿੱਚ ਮੁਦਾਲੇ ਨੂੰ ਨਿਰਪੱਖ ਮੁਕੱਦਮੇ ਦਾ ਭਰੋਸਾ ਦੇਣ ਲਈ ਦਿੱਤੀ ਜਾਂਦੀ ਹੈ।

Add a Comment

Your email address will not be published. Required fields are marked *