ਪੰਜਾਬੀ ਪਰਿਵਾਰ ਦੇ ਘਰ ‘ਤੇ 2 ਵਾਰ ਚਲਾਈਆਂ ਗਈਆਂ ਗੋਲੀਆਂ

ਮੈਲਬੋਰਨ – ਸਿਡਨੀ ਰਹਿੰਦਾ ਹਰਦੀਪ ਕੌਰ ਦਾ ਪੰਜਾਬੀ ਪਰਿਵਾਰ ਇਸ ਵੇਲੇ ਕਾਫੀ ਸਹਿਮ ਭਰੇ ਮਾਹੌਲ ਵਿੱਚ ਹੈ, ਕਾਰਨ ਹੈ ਪਰਿਵਾਰ ਦੇ ਘਰ ‘ਤੇ 2 ਹਫਤਿਆਂ ਦੇ ਵਕਫੇ ‘ਤੇ 2 ਵਾਰ ਗੋਲੀਆਂ ਚਲਾਈਆਂ ਗਈਆਂ ਹਨ ਤੇ ਅਜੇ ਤੱਕ ਦੋਸ਼ੀ ਨੂੰ ਫੜਿਆ ਨਹੀਂ ਜਾ ਸਕਿਆ। ਪੁਲਿਸ ਦਾ ਮੰਨਣਾ ਹੈ ਕਿ ਘਰ ‘ਤੇ ਇਹ ਗੋਲੀਆਂ ਗਲਤੀ ਨਾਲ ਚੱਲੀਆਂ ਹਨ, ਜਦਕਿ ਹਰਦੀਪ ਦਾ ਪਰਿਵਾਰ ਉਨ੍ਹਾਂ ਦਾ ਨਿਸ਼ਾਨਾ ਨਹੀਂ ਸੀ। ਪਰ ਹਰਦੀਪ, ਉਸਦੇ ਪਤੀ ਤੇ ਬੱਚੇ ਇਸ ਸਭ ਦੇ ਬਾਵਜੂਦ ਬਹੁਤ ਸਹਿਮੇ ਹੋਏ ਹਨ ਕਿ ਪਤਾ ਨਹੀਂ ਹਮਲਾਵਰਾਂ ਦੀ ਗੋਲੀ ਦਾ ਉਹ ਕਦੋਂ ਨਿਸ਼ਾਨਾ ਬਣ ਜਾਣ। ਪੁਲਿਸ ਨੇ ਹੁਣ ਤੱਕ ਇਸ ਮਸਲੇ ਵਿੱਚ ਇੱਕ ਸ਼ੱਕੀ ਤੇ ਲਵਾਰਿਸ ਗੱਡੀ ਬਰਾਮਦ ਕੀਤੀ ਹੈ, ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।

Add a Comment

Your email address will not be published. Required fields are marked *