ਨਿਊਜੀਲੈਂਡ ਆਉਣ ਵਾਲੇ ਪ੍ਰਵਾਸੀਆਂ ਨੇ ਫਿਰ ਤੋੜੇ ਰਿਕਾਰਡ
January 19, 2024
ਆਕਲੈਂਡ – ਸਟੇਟਸ ਐਨ ਜੈਡ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ 2023 ਵਿੱਚ ਨੈੱਟ ਮਾਈਗ੍ਰੇਸ਼ਨ ਦੇ ਆਂਕੜਿਆਂ ਨੇ ਫਿਰ ਤੋਂ ਰਿਕਾਰਡ ਤੋੜ ਦਿੱਤੇ ਹਨ। 2023 ਵਿੱਚ 249,500 ਪ੍ਰਵਾਸੀ ਨਿਊਜੀਲੈਂਡ ਪੁੱਜੇ ਹਨ, ਜੋ ਕਿ ਰਿਕਾਰਡਤੋੜ ਪੱਧਰ ਹੈ, ਬੀਤੇ ਸਾਲਾਂ ਦੇ ਮੁਕਾਬਲੇ।
ਇੰਡੀਅਨ ਮੂਲ ਦੇ ਲੋਕ ਸਭ ਤੋਂ ਜਿਆਦਾ ਇਸ ਰਿਕਾਰਡਤੋੜ ਮਾਈਗ੍ਰੇਸ਼ਨ ਦਾ ਹਿੱਸਾ ਸਾਬਿਤ ਹੋਏ ਹਨ ਅਤੇ ਉਸਤੋਂ ਬਾਅਦ ਕ੍ਰਮਵਾਰ ਫਿਲੀਪੀਨਜ਼, ਚਾਈਨਾ, ਫੀਜ਼ੀ ਤੇ ਸਾਊਥ ਅਫਰੀਕਾ। ਨਿਊਜੀਲੈਂਡ ਛੱਡਕੇ ਜਾਣ ਵਾਲਿਆਂ ਦੀ ਗਿਣਤੀ ਵਿੱਚ ਵੀ 29% ਦਾ ਵਾਧਾ ਦਰਜ ਹੋਇਆ ਹੈ, ਜੋ ਕਿ 44,500 ਰਹੀ ਹੈ। ਸਭ ਤੋਂ ਜਿਆਦਾ ਨਿਊਜੀਲੈਂਡ ਵਾਸੀ 21,400 ਗੁਆਂਢੀ ਮੁਲਕ ਆਸਟ੍ਰੇਲੀਆ ਪੁੱਜੇ ਹਨ, ਜਦਕਿ ਆਸਟ੍ਰੇਲੀਆ ਤੋਂ ਆਉਣ ਵਾਲੇ ਗੈਰ-ਨਿਊਜੀਲੈਂਡ ਵਾਸੀਆਂ ਦੀ ਗਿਣਤੀ ਸਿਰਫ 400 ਹੀ ਰਹੀ ਹੈ।

