ਅਦਾਕਾਰਾ ਕੰਗਨਾ ਰਣੌਤ ਦੀ ਰਾਮਪੁਰ ਦੇ ਸ਼ਹਿਜ਼ਾਦਿਆਂ ਨੂੰ ਲਲਕਾਰ

ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਹੈ ਕਿ ਮੰਡੀ ਲੋਕ ਸਭਾ ਹਲਕੇ ਦੇ ਲੋਕ ਗਲਤ ਟਿੱਪਣੀਆਂ ਅਤੇ ਸੂਬੇ ਦੀ ਔਰਤਾਂ ਦਾ ਅਪਮਾਨ ਕਰਨ ਵਾਲੇ ‘ਸ਼ਹਿਜਾਦਿਆਂ’ ਦੇ ਗਿਰੋਹ ਨੂੰ ਸਬਕ ਸਿਖਾਉਣਗੇ। ਮੰਡੀ ਸੰਸਦੀ ਖੇਤਰ ਦੇ ਝਾਕਰੀ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੰਗਨਾ ਨੇ ਕਾਂਗਰਸ ਨੇਤਾ ਵਿਕਰਮਾਦਿੱਤਿਆ ਸਿੰਘ ਨੂੰ ‘ਰਾਮਪੁਰ ਦਾ ਸ਼ਹਿਜਾਦਾ’ ਕਿਹਾ। ਉਨ੍ਹਾਂ ਬਾਲੀਵੁੱਡ ਨਾਲ ਉਨ੍ਹਾਂ ਸਬੰਧਾਂ ਦਾ ਦਾਰਾ ਸਿੰਘ ਵੱਲੋਂ ਜ਼ਿਕਰ ਕਰਨ ’ਤੇ ਇਤਰਾਜ਼ ਵੀ ਜਤਾਇਆ।

ਦਰਅਸਲ ਕੰਗਣਾ ਦਾ ਜ਼ਿਕਰ ਕਰਦੇ ਹੋਏ ਦਾਰਾ ਸਿੰਘ ਨੇ ਕਿਹਾ ਸੀ, ‘‘ਮੈਂ ਭਗਵਾਨ ਰਾਮ ਤੋਂ ਉਨ੍ਹਾਂ ਨੂੰ ਚੰਗੀ ਸਮਝ ਦੇਣ ਦੀ ਪ੍ਰਾਰਥਨਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ‘ਦੇਵਭੂਮੀ’ ਹਿਮਾਚਲ ਤੋਂ ਸ਼ੁੱਧ ਹੋ ਕੇ ਬਾਲੀਵੁੱਡ ’ਚ ਵਾਪਸ ਆ ਜਾਵੇਗੀ ਕਿਉਂਕਿ ਉਹ ਚੋਣਾਂ ਨਹੀਂ ਜਿੱਤ ਸਕੇਗੀ ਅਤੇ ਇਸਦਾ ਕਾਰਨ ਇਹ ਹੈ ਕਿ ਉਹ ਹਿਮਾਚਲ ਦੇ ਲੋਕਾਂ ਬਾਰੇ ਕੁਝ ਨਹੀਂ ਜਾਣਦੀ। ਆਪਣੀ ਰੈਲੀ ’ਚ ਕੰਗਨਾ ਨੇ ਕਿਹਾ, ‘‘ਹੁਣ ਉਹ ਕਹਿ ਰਹੇ ਹਨ ਕਿ ਮੈਂ ਅਸ਼ੁੱਧ ਹਾਂ ਕਿਉਂਕਿ ਮੈਂ ਫਿਲਮ ਇੰਡਸਟਰੀ ’ਚ ਕੰਮ ਕਰਨ ਤੋਂ ਬਾਅਦ ਇੱਥੇ ਆਈ ਹਾਂ ਅਤੇ ਮੈਨੂੰ ਪਹਿਲਾਂ ਜਾ ਕੇ ਖੁਦ ਨੂੰ ਸ਼ੁੱਧ ਕਰਨਾ ਚਾਹੀਦਾ ਹੈ।’’

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਟਿੱਪਣੀ ਅਪਮਾਨਜਨਕ ਲੱਗੀ ਕਿਉਂਕਿ ਫਿਲਮਾਂ ਵਿਚ ਕੰਮ ਕਰ ਕੇ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਸਾਥ ਦਿੱਤਾ, ਆਪਣੇ ਭੈਣਾਂ-ਭਰਾਵਾਂ ਨੂੰ ਪੜ੍ਹਾਇਆ-ਲਿਖਾਇਆ, ਤੇਜ਼ਾਬ ਹਮਲੇ ਦੀ ਸ਼ਿਕਾਰ ਭੈਣ ਦਾ ਇਲਾਜ ਕਰਵਾਇਆ ਅਤੇ ਸੂਬੇ ਦਾ ਸਿਰ ਉੱਚਾ ਕੀਤਾ।

Add a Comment

Your email address will not be published. Required fields are marked *