ਸਿੱਧੂ ਮੂਸੇ ਵਾਲਾ ਦਾ ਬੁੱਤ ਦੇਖ ਭਾਵੁਕ ਹੋਏ ਅਫਸਾਨਾ ਖ਼ਾਨ ਤੇ ਸਾਜ
March 23, 2023
![](http://mehakewattan.com/wp-content/uploads/2023/03/2023_3image_12_20_446223058afsana-ll.jpg)
ਚੰਡੀਗੜ੍ਹ – ਬੀਤੇ ਦਿਨੀਂ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਉਸ ਦੇ ਪਤੀ ਸਾਜ ਨੇ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੂਸਾ ਪਿੰਡ ਵਿਖੇ ਸ਼ਿਰਕਤ ਕੀਤੀ।
ਇਸ ਦੌਰਾਨ ਅਫਸਾਨਾ ਖ਼ਾਨ ਤੇ ਸਾਜ ਨੇ ਸਿੱਧੂ ਮੂਸੇ ਵਾਲਾ ਦੇ ਬੁੱਤ ਨੂੰ ਵੀ ਦੇਖਿਆ, ਜਿਸ ਨੂੰ ਦੇਖਣ ਮਗਰੋਂ ਦੋਵੇਂ ਭਾਵੁਕ ਹੋ ਗਏ।ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਅਫਸਾਨਾ ਖ਼ਾਨ ਸਿੱਧੂ ਦੇ ਬੁੱਤ ਦੇ ਹੱਥ ਨੂੰ ਛੂਹਦੀ ਹੈ ਤੇ ਬੁੱਤ ਨੂੰ ਦੇਖ ਕੇ ਹੈਰਾਨ ਵੀ ਹੁੰਦੀ ਹੈ। ਦੱਸ ਦੇਈਏ ਕਿ ਸਿੱਧੂ ਦੇ ਬੁੱਤ ਨੂੰ 19 ਮਾਰਚ ਨੂੰ ਉਸ ਦੀ ਪਹਿਲੀ ਬਰਸੀ ਮੌਕੇ ਲੋਕਾਂ ਸਾਹਮਣੇ ਲਿਆਂਦਾ ਗਿਆ ਸੀ। ਲੋਕ ਸਿੱਧੂ ਦਾ ਬੁੱਤ ਦੇਖ ਕੇ ਬੇਹੱਦ ਭਾਵੁਕ ਹੋ ਰਹੇ ਹਨ।