ਮੁੰਬਈ SIT ਨੇ ਅਭਿਨੇਤਾ ਸਾਹਿਲ ਖਾਨ ਨੂੰ ਹਿਰਾਸਤ ‘ਚ ਲਿਆ

ਮੁੰਬਈ- ਮੁੰਬਈ ਸਾਈਬਰ ਸੈਲ ਦੇ ਵਿਸ਼ੇਸ਼ ਜਾਂਚ ਟੀਮ ਨੇ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਵਿਚ ਅਭਿਨੇਤਾ ਸਾਹਿਲ ਖਾਨ ਨੂੰ ਛੱਤੀਸਗੜ੍ਹ ਤੋਂ ਹਿਰਾਸਤ ‘ਚ ਲਿਆ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੰਬਈ ਹਾਈ ਕੋਰਟ ਨੇ ਉਨ੍ਹਾਂ ਦੀ ਮੋਹਰੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਜਗਦਲਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਵਿਸ਼ੇਸ਼ ਜਾਂਚ ਟੀਮ (SIT) ਨੇ ਹਾਲ ਹੀ ਵਿਚ ਖਾਨ ਤੋਂ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਸੀ। 

SIT ਵਿਵਾਦਪੂਰਨ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਅਤੇ ਸੂਬੇ ਵਿਚ ਕੁਝ ਵਿੱਤੀ ਅਤੇ ਰਿਅਲ ਅਸਟੇਟ ਕੰਪਨੀਆਂ ਵਿਚਾਲੇ ਗੈਰ-ਕਾਨੂੰਨੀ ਲੈਣ-ਦੇਣ ਦੇ ਸਬੰਧ ਵਿਚ ਜਾਂਚ ਕਰ ਰਹੀ ਹੈ। ਪੁਲਸ ਵਲੋਂ ਇਸ ਮਾਮਲੇ ਵਿਚ ਦਰਜ FIR ਮੁਤਾਬਕ ਇਹ ਘਪਲਾ ਕਰੀਬ 15,000 ਕਰੋੜ ਰੁਪਏ ਦਾ ਹੈ। ਪੁਲਸ ਨੇ ਦੱਸਿਆ ਕਿ ਖਾਨ ਅਤੇ 31 ਹੋਰ ਵਿਅਕਤੀਆਂ ਖਿਲਾਫ਼ ਜਾਂਚ ਜਾਰੀ ਹੈ, ਜਿਸ ਦੇ ਤਹਿਤ ਉਨ੍ਹਾਂ ਦੇ ਬੈਂਕ ਖਾਤਿਆਂ, ਮੋਬਾਇਲ ਫੋਨ, ਲੈਪਟਾਪ ਅਤੇ ਹੋਰ ਤਕਨੀਕੀ ਯੰਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ‘ਸਟਾਈਲ’ ਅਤੇ ‘ਐਕਸਕਯੂਜ ਮੀ’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਸਾਹਿਲ ਖਾਨ ਇਕ ਫਿਟਨੈੱਸ ਮਾਹਰ ਹਨ।

Add a Comment

Your email address will not be published. Required fields are marked *