ਕੈਨੇਡਾ ਭੇਦਭਰੀ ਹਾਲਤ ‘ਚ ਪੰਜਾਬੀ ਮੁਟਿਆਰ ਦੀ ਲਾਸ਼ ਬਰਾਮਦ

ਟੋਰਾਂਟੋ– ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ ਪੂਰਬੀ ਕੈਲਗਰੀ ਵਿਚ ਨੌਜਵਾਨ ਪੰਜਾਬਣ ਮੁਟਿਆਰ ਦੀ ਸ਼ੱਕੀ ਹਾਲਾਤ ਵਿਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ (25) ਵਜੋਂ ਹੋਈ ਹੈ। ਪੁਲਸ ਦਾ ਮੰਨਣਾ ਹੈ ਕਿ ਮ੍ਰਿਤਕਾ ਦਾ ਸ਼ੱਕੀ ਹਾਲਤ ਵਿਚ ਕਤਲ ਕੀਤਾ ਗਿਆ ਹੈ। ਪੁਲਸ ਵਲੋਂ ਹਿਰਾਸਤ ਵਿਚ ਲਏ ਵਿਅਕਤੀ ਤੋਂ ਪੁੱਛਗਿੱਛ ਕਰਨ ਉਪਰੰਤ ਉਸ ਨੂੰ ਛੱਡ ਦਿੱਤਾ ਗਿਆ ਹੈ। 

ਮੁੱਖ ਮੈਡੀਕਲ ਅਫਸਰ ਨੇ ਦੱਸਿਆ ਕਿ ਪੋਸਟਮਾਰਟਮ ਹੋਣ ਉਪਰੰਤ ਹੀ ਮ੍ਰਿਤਕਾ ਦੀ ਪਛਾਣ ਹੋਈ ਹੈ। ਇਹ ਘਟਨਾ ਰੈੱਡਸਟੋਨ ਕਾਮਨ ਬਲਾਕ 100 ਵਿਚ ਵਾਪਰੀ ਦੱਸੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਸਥਾਨ ਵਾਲੀ ਜਗ੍ਹਾ ‘ਤੇ ਮਨਪ੍ਰੀਤ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਕੈਲਗਰੀ ਪੁਲਸ ਦਾ ਕਹਿਣਾ ਹੈ ਕਿ ਇਹ ਕੈਲਗਰੀ ਵਿਚ 2024 ਦੀ ਸੱਤਵੀਂ ਹੱਤਿਆ ਹੈ। ਹੱਤਿਆ ਯੂਨਿਟ ਇਸ ਘਟਨਾ ਦੇ ਆਲੇ-ਦੁਆਲੇ ਦੇ ਹਾਲਾਤ ਦੀ ਜਾਂਚ ਕਰ ਰਹੀ ਹੈ। ਉਸ ਇਲਾਕੇ ਵਿਚ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕਾ ਮਨਪ੍ਰੀਤ ਕੌਰ ਇਕ ਬੇਸਮੈਂਟ ਸੂਟ ਵਿਚ ਰਹਿੰਦੀ ਸੀ ਅਤੇ ਭਾਈਚਾਰੇ ਵਿਚ ਨਵੀਂ ਸੀ। ਪੁਲਸ ਵੱੱਲੋਂ ਹੋਰ ਜਾਣਕਾਰੀ ਇਕੱਤਰ ਕਰਨ ਲਈ ਇਲਾਕੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ।

Add a Comment

Your email address will not be published. Required fields are marked *