ਲੁਧਿਆਣਾ ’ਚ ਹੋਣਗੀਆਂ ਪੀ. ਐੱਮ. ਮੋਦੀ ਦੀਆਂ 2 ਰੈਲੀਆਂ

ਲੁਧਿਆਣਾ – ਲੋਕ ਸਭਾ ਚੋਣਾਂ ਲਈ 2 ਪੜਾਵਾਂ ਦੀ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਤੇ ਪੰਜਾਬ ’ਚ ਆਖਰੀ ਦੌਰ ’ਚ ਵੋਟਿੰਗ ਹੋਵੇਗੀ ਪਰ ਇਸ ਤੋਂ ਕਾਫ਼ੀ ਦੇਰ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵਲੋਂ ਚੋਣ ਪ੍ਰਚਾਰ ਨੂੰ ਲੈ ਕੇ ਜੋ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ, ਉਸ ਦੇ ਮੱਦੇਨਜ਼ਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ 400 ਪਾਰ ਦਾ ਨਾਅਰਾ ਦੇਣ ਵਾਲੀ ਸੱਤਾਧਾਰੀ ਪਾਰਟੀ ਸੂਬੇ ’ਚ ਪੁਰਾਣੀਆਂ 2 ਤੋਂ ਜ਼ਿਆਦਾ ਸੀਟਾਂ ’ਤੇ ਜਿੱਤ ਹਾਸਲ ਕਰਨ ਲਈ ਆਪਣੀ ਪੂਰੀ ਤਾਕਤ ਝੋਕਣ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਭਾਜਪਾ ਵਲੋਂ ਪੰਜਾਬ ’ਚ ਚੋਣ ਪ੍ਰਚਾਰ ਮੁਹਿੰਮ ਦੀ ਜੋ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ, ਉਸ ’ਚ ਇਕੱਲੇ ਲੁਧਿਆਣਾ ਲਈ ਪੀ. ਐੱਮ. ਨਰਿੰਦਰ ਮੋਦੀ ਦੀਆਂ 2 ਰੈਲੀਆਂ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ’ਚ ਇਕ ਰੈਲੀ ਫਿਰੋਜ਼ਪੁਰ ਰੋਡ ਤੇ ਦੂਜੀ ਰੈਲੀ ਦਿੱਲੀ ਰੋਡ ’ਤੇ ਕੀਤੀ ਜਾਵੇਗੀ, ਜਿਸ ਨਾਲ ਲੁਧਿਆਣਾ ਦੇ ਨਾਲ ਫਰੀਦਕੋਟ ਤੇ ਫਤਿਹਗੜ੍ਹ ਸਾਹਿਬ ਦੇ ਏਰੀਆ ਨੂੰ ਵੀ ਕਵਰ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਲੁਧਿਆਣਾ ’ਚ ਪੀ. ਐੱਮ. ਮੋਦੀ ਦਾ ਰੋਡ ਸ਼ੋਅ ਕਰਨ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ, ਜਿਸ ਦੇ ਲਈ ਰੂਟ ਫਾਈਨਲ ਕੀਤਾ ਜਾ ਰਿਹਾ ਹੈ।

ਸੁਰੱਖਿਆ ਵਿਵਸਥਾ ਨੂੰ ਲੈ ਕੇ ਚੋਣ ਕਮਿਸ਼ਨ ਜ਼ਰੀਏ ਪੁਲਸ ਪ੍ਰਸ਼ਾਸਨ ਕੋਲ ਪੁੱਜੀ ਗ੍ਰਹਿ ਮੰਤਰਾਲਾ ਦੀ ਸਿਫਾਰਿਸ਼
ਲੋਕ ਸਭਾ ਚੋਣਾਂ ਦੌਰਾਨ ਪੀ. ਐੱਮ. ਮੋਦੀ ਦੀਆਂ ਰੈਲੀਆਂ ਜਾਂ ਰੋਡ ਸ਼ੋਅ ਦੌਰਾਨ ਸੁਰੱਖਿਆ ਵਿਵਸਥਾ ਨੂੰ ਲੈ ਕੇ ਖ਼ਾਸ ਤੌਰ ’ਤੇ ਗਾਈਡਲਾਈਨਜ਼ ਜਾਰੀ ਕੀਤੀਅਾਂ ਗਈਅਾਂ ਹਨ। ਇਸ ਸਬੰਧੀ ਗ੍ਰਹਿ ਮੰਤਰਾਲਾ ਦੀ ਸਿਫਾਰਿਸ਼ ਚੋਣ ਕਮਿਸ਼ਨ ਜ਼ਰੀਏ ਪੁਲਸ ਪ੍ਰਸ਼ਾਸਨ ਕੋਲ ਪੁੱਜ ਗਈ ਹੈ, ਜਿਸ ’ਚ ਚੀਫ਼ ਸੈਕਟਰੀ, ਹੋਮ ਸੈਕਟਰੀ, ਡੀ. ਜੀ. ਪੀ. ਤੱਕ ਨੂੰ ਸੁਰੱਖਿਆ ਦੇ ਚਾਕ ਚੌਬੰਦ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਿਥੋਂ ਤੱਕ ਲੁਧਿਆਣਾ ’ਚ ਹੋਣ ਵਾਲੀਆਂ ਰੈਲੀਆਂ ਤੇ ਰੋਡ ਸ਼ੋਅ ਦਾ ਸਵਾਲ ਹੈ, ਉਸ ਲਈ ਹੈਲੀਪੇਡ ਤੇ ਅਪ੍ਰੋਚ ਰੋਡ ਬਣਾਉਣ, ਰੋਡ ਸ਼ੋਅ ਦਾ ਰੂਟ ਫਾਈਨਲ ਕਰਕੇ ਬੈਰੀਕੇਡ ਲਗਾਉਣ ਲਈ ਹੁਣ ਤੋਂ ਤਿਆਰੀ ਸ਼ੁਰੂ ਕਰਨ ਲਈ ਕਿਹਾ ਗਿਆ ਹੈ, ਜਿਸ ਲਈ ਡਿਪਟੀ ਕਮਿਸ਼ਨਰ ਵਲੋਂ ਨਗਰ ਨਿਗਮ, ਪੁਲਸ, ਡੀ. ਡਬਲਯੂ. ਡੀ. ਵਿਭਾਗ ਨੂੰ ਜ਼ਰੂਰੀ ਕਦਮ ਚੁੱਕਣ ਲਈ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ।

Add a Comment

Your email address will not be published. Required fields are marked *