ਆਸਟ੍ਰੇਲੀਆ : ਸਫਲ ਹੋ ਨਿਬੜਿਆ ਸ਼ੈਪਰਟਨ ਦਾ ਵਿਸਾਖੀ ਮੇਲਾ

ਮੈਲਬੌਰਨ – ਬੀਤੇ ਦਿਨੀ ਵਿਕਟੋਰੀਆ ਸੂਬੇ ਦੇ ਪੇਂਡੂ ਕਸਬੇ ਸ਼ੈਪਰਟਨ ਵਿੱਖੇ ਸਿੰਘ ਸਪੋਰਟਸ ਕਲੱਬ ਅਤੇ ਸਥਾਨਕ ਕੌਂਸਲ ਦੇ ਸਹਿਯੋਗ ਨਾਲ  ਵਿਸ਼ਾਲ ਵਿਸਾਖੀ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਕਬੱਡੀ ਤੋਂ ਇਲਾਵਾ ਵਾਲੀਬਾਲ, ਸੰਗੀਤਕ ਕੁਰਸੀ, ਗਤਕਾ ਅਤੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਮੇਲੇ ਦਾ ਮੁੱਖ ਆਕਰਸ਼ਣ ਨਾਮੀ ਪਹਿਲਵਾਨ ਜੱਸਾ ਪੱਟੀ ਦੀ ਕੁਸ਼ਤੀ ਸੀ, ਜਿਸ ਵਿੱਚ ਜੱਸਾ ਪੱਟੀ ਨੇ ਜਿੱਤ ਹਾਸਲ ਕੀਤੀ। 

ਮੇਲੇ ਵਿੱਚ ਸ਼ੈਪਰਟਨ ਦੇ ਮੇਅਰ ਸ਼ੇਨ ਸਲੀ ਅਤੇ ਮੈਂਬਰ ਪਾਰਲੀਮੈਂਟ ਸੈਮ ਬਿਰਲ ਦਸਤਾਰ ਸਜਾ ਕੇ ਸ਼ਾਮਲ ਹੋਏ। ਗੁਰੁ ਕੇ ਲੰਗਰ ਵਿੱਚ ਹਰ ਪ੍ਰਕਾਰ ਦੀਆਂ ਮਠਿਆਈਆਂ ਤੋਂ ਇਲਾਵਾ ਗਰਮ ਦੁੱਧ, ਨਿਹੰਗ ਸਿੰਘਾ ਵੱਲੋਂ ਸ਼ਰਦਾਈ, ਫਰੂਟ ਚਾਟ ਦਾ ਵੀ ਸੰਗਤ ਨੇ ਆਨੰਦ ਮਾਣਿਆ। ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ, ਜੇਤੂ ਖਿਡਾਰੀਆ ਅਤੇ ਟੀਮਾਂ ਨੂੰ  ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲੇ ਵਿੱਚ ਵਿਕਟੋਰੀਆ ਦੇ ਵੱਖ- ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।

Add a Comment

Your email address will not be published. Required fields are marked *