IPL ਟੀਮ ਬਣਾਉਣ ਨੂੰ ਲੈ ਕੇ ਵਿਵਾਦ, ਦੋਸਤ ਦਾ ਕੀਤਾ ਕਤਲ

ਨੈਨੀਤਾਲ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ‘ਚ ਟੀਮ ਬਣਾਉਣ ਨੂੰ ਲੈ ਕੇ ਹੋਏ ਝਗੜੇ ‘ਚ ਆਪਣੇ ਦੋਸਤ ਦਾ ਕਤਲ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਸ ਨੇ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੇਦਾਂਤ ਮੌਰੀਆ, ਕਿਸ਼ਨ ਠਾਕੁਰ ਉਰਫ਼ ਬਬਲੂ ਵਾਸੀ ਧਾਲੀਪੁਰ ਢਕਰਾਨੀ, ਵਿਕਾਸ ਨਗਰ, ਦੇਹਰਾਦੂਨ ਅਤੇ ਸੁਰਿੰਦਰ ਸਿੰਘ ਵਾਸੀ ਸੂਰਿਆ ਵਿਨਾਇਕ, ਵਾਰਡ ਨੰ: 05, ਜ਼ਿਲ੍ਹਾ ਭਗਤਾਪੁਰ, ਕੰਡਾਮਾਂਡੂ, ਨੇਪਾਲ ਆਪਸ ਵਿੱਚ ਦੋਸਤ ਸਨ।

ਤਿੰਨੋਂ ਇੱਕ ਦੂਜੇ ਦੇ ਘਰ ਜਾਂਦੇ ਰਹਿੰਦੇ ਹਨ। 20 ਅਪ੍ਰੈਲ ਨੂੰ ਵੇਦਾਂਤ ਅਤੇ ਉਸਦੇ ਦੋਸਤਾਂ ਵਿਚਕਾਰ ਆਈਪੀਐਲ ਵਿੱਚ ਟੀਮ ਬਣਾਉਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਦੋਸ਼ ਹੈ ਕਿ ਦੋਵਾਂ ਨੇ ਪਹਿਲਾਂ ਵੇਦਾਂਤ ‘ਤੇ ਹਮਲਾ ਕੀਤਾ ਅਤੇ ਫਿਰ ਪਿਸਤੌਲ ਨਾਲ ਉਸ ‘ਤੇ ਫਾਇਰ ਕੀਤਾ ਤੇ ਉਹ ਮਰ ਗਿਆ। ਮ੍ਰਿਤਕ ਦੇ ਚਾਚਾ ਸੁਸ਼ੀਲ ਕੁਮਾਰ ਮੌਰਿਆ ਦੀ ਸ਼ਿਕਾਇਤ ’ਤੇ ਟੀ.ਪੀ.ਨਗਰ ਪੁਲਸ ਨੇ ਕਿਸ਼ਨ ਉਰਫ਼ ਬਬਲੂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਬ-ਇੰਸਪੈਕਟਰ ਦੀਪਕ ਬਿਸ਼ਟ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਦੋਵਾਂ ਨੂੰ ਰਾਮਪੁਰ ਰੋਡ ‘ਤੇ ਬੇਲਬਾਬਾ ਮੰਦਰ ਨੇੜਿਓਂ ਗ੍ਰਿਫਤਾਰ ਕੀਤਾ। ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ਹੈ।

Add a Comment

Your email address will not be published. Required fields are marked *