ਨਿਊਜ਼ੀਲੈਂਡ ਨੂੰ 133 ਦੌੜਾਂ ਨਾਲ ਹਰਾ ਕੇ ਆਸਟ੍ਰੇਲੀਆ ਨੇ ਵਨ ਡੇ ਸੀਰੀਜ਼ ਜਿੱਤੀ

ਕੇਯਨਰਸ – ਮਿਸ਼ੇਲ ਸਟਾਰਕ ਦੀ ਹਰਫਨਮੌਲਾ ਖੇਡ ਅਤੇ ਐਡਮ ਜੰਪਾ ਦੇ ਫਿਰਕੀ ਦੇ ਕਮਾਲ ਦੇ ਦਮ ’ਤੇ ਆਸਟ੍ਰੇਲੀਆ ਨੇ ਦੂਜੇ ਵਨ ਡੇ ’ਚ ਨਿਊਜ਼ੀਲੈਂਡ ਨੂੰ 113 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ’ਤੇ 195 ਦੌੜਾਂ ਬਣਾਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਪਾਰੀ ਨੂੰ 33 ਓਵਰ ’ਚ ਸਿਰਫ 82 ਦੌੜਾਂ ’ਤੇ ਸਮੇਟ ਦਿੱਤਾ। ਜੰਪਾ ਨੇ 9 ਓਵਰ ’ਚ 35 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ ਅਤੇ ਸੀਨ ਏਬੋਟ ਨੇ 2-2 ਵਿਕਟਾਂ ਲਈਆਂ।

‘ਮੈਨ ਆਫ ਦਿ ਮੈਚ’ ਨੇ ਇਸ ਤੋਂ ਪਹਿਲਾਂ 38 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਦੇ ਸਕੌਰ ਨੂੰ 200 ਦੌੜਾਂ ਦੇ ਨੇੜੇ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ। ਉਸ ਨੇ ਇਸ ਦੌਰਾਨ 9ਵੀਂ ਵਿਕਟ ਲਈ ਜੰਪਾ (16) ਦੇ ਨਾਲ 31 ਦੌੜਾਂ ਜੋੜਨ ਤੋਂ ਬਾਅਦ ਜੋਸ਼ ਹੇਜ਼ਲਵੱੁਡ (ਅਜੇਤੂ 23) ਦੇ ਨਾਲ ਆਖਰੀ ਵਿਕਟ ਲਈ 47 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੇ ਸਿਰਫ 4 ਬੱਲੇਬਾਜ਼ੀ ਹੀ ਦਹਾਈ ਦੇ ਅੰਕੜੇ ’ਚ ਦੌੜਾਂ ਬਣਾ ਸਕੇ। ਕਪਤਾਨ ਕੇਨ ਵਿਲੀਅਮਸਨ 17 ਦੌੜਾਂ ਦੇ ਨਾਲ ਟੀਮ ’ਚ ਟਾਪ ਸਕੋਰਰ ਰਿਹਾ।

ਇਸ ਤੋਂ ਪਹਿਲਾਂ ਟ੍ਰੇਂਟ ਬੋਲਟ (38 ਦੌੜਾਂ ’ਤੇ 4 ਵਿਕਟ) ਅਤੇ ਮੈਟ ਹੈਨਰੀ (33 ਦੌੜਾਂ ’ਤੇ 3 ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਦੀ ਪਾਰੀ ਨੂੰ 9 ਵਿਕਟਾਂ ’ਤੇ 195 ਦੌੜਾਂ ’ਤੇ ਰੋਕ ਦਿੱਤਾ। ਨਿਊਜ਼ੀਲੈਂਡ ਨੇ 19ਵੇਂ ਓਵਰ ’ਚ 54 ਦੌੜਾਂ ਤੱਕ ਆਸਟ੍ਰੇਲੀਆ ਦੀ ਅੱਧੀ ਟੀਮ ਨੂੰ ਪਵੇਲੀਅਨ ਭੇਜ ਦਿੱਤਾ ਸੀ ਪਰ ਸਾਬਕਾ ਕਪਤਾਨ ਸਵੀਟ ਸਮਿੱਥ ਨੇ 61 ਦੌੜਾਂ ਬਣਾ ਕੇ ਟੀਮ ਨੂੰ ਸਨਮਾਨਜਨਕ ਸਕੌਰ ਤੱਕ ਪਹੁੰਚਾਇਆ। ਤੀਜਾ ਮੈਚ ਇਸੇ ਜਗਾ ’ਤੇ 11 ਸਤੰਬਰ ਨੂੰ ਖੇਡਿਆ ਜਾਵੇਗਾ।

Add a Comment

Your email address will not be published. Required fields are marked *