ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ‘ਤੇ ਡਿੱਗਿਆ ਦੁੱਖ ਦਾ ਪਹਾੜ

ਝਾਰਖੰਡ – ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਦੀ ਭੈਣ ਅਤੇ ਜੀਜਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੋਵੇਂ ਬਿਹਾਰ ਦੇ ਗੋਪਾਲਗੰਜ ਦੇ ਕਮਾਲਪੁਰ ਤੋਂ ਨਿਰਸਾ ਆ ਰਹੇ ਸਨ। ਕਾਰ ਨੂੰ ਪੰਕਜ ਦਾ ਜੀਜਾ ਰਾਜੇਸ਼ ਤਿਵਾਰੀ ਉਰਫ ਮੁੰਨਾ ਤਿਵਾਰੀ ਚਲਾ ਰਿਹਾ ਸੀ। ਜਦੋਂਕਿ ਭੈਣ ਸਰਿਤਾ ਕਾਰ ਵਿੱਚ ਸਵਾਰ ਸੀ। ਨਿਰਸਾ ‘ਚ ਹਾਦਸੇ ਤੋਂ ਬਾਅਦ ਦੋਵੇਂ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ SNMMCH ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਤੋਂ ਬਾਅਦ ਪੰਕਜ ਤ੍ਰਿਪਾਠੀ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। 

ਪੰਕਜ ਤ੍ਰਿਪਾਠੀ ਦੇ ਜੀਜਾ ਮੁੰਨਾ ਤਿਵਾਰੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਜਦਕਿ ਉਨ੍ਹਾਂ ਦੀ ਪਤਨੀ ਸਰਿਤਾ ਤਿਵਾਰੀ ਅਜੇ ਵੀ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਉਨ੍ਹਾਂ ਦੀ ਕਾਰ ਕਰੀਬ ਤਿੰਨ ਫੁੱਟ ਚੌੜੇ ਡਿਵਾਈਡਰ ਨਾਲ ਟਕਰਾ ਗਈ। ਕਾਰ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਇਹ ਤੇਜ਼ ਰਫਤਾਰ ਨਾਲ ਡਿਵਾਈਡਰ ਨਾਲ ਟਕਰਾ ਗਈ ਹੋਵੇਗੀ। ਹਾਦਸੇ ‘ਚ ਡਿਵਾਈਡਰ ਕਾਰ ਦੇ ਬੋਨਟ ਨੂੰ ਚੀਰਦੇ ਹੋਏ ਡਰਾਈਵਿੰਗ ਸੀਟ ਤੋਂ ਪਿਛਲੀ ਸੀਟ ‘ਤੇ ਜਾ ਪਹੁੰਚਿਆ। ਕਾਰ ਦੇ ਬੋਨਟ ਤੋਂ ਪਿਛਲੀ ਸੀਟ ਤੱਕ ਪਰਖੱਚੇ ਉੱਡ ਗਏ। ਹਾਦਸਾ ਬਹੁਤ ਭਿਆਨਕ ਦੱਸਿਆ ਜਾ ਰਿਹਾ ਹੈ।

ਲੋਜਪਾ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਟਵੀਟ ਕਰਕੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ‘ਮੈਂ ਆਪਣੇ ਦੋਸਤ ਅਤੇ ਅਭਿਨੇਤਾ ਭਰਾ ਪੰਕਜ ਤ੍ਰਿਪਾਠੀ ਦੇ ਜੀਜਾ ਦੀ ਭਿਆਨਕ ਸੜਕ ਹਾਦਸੇ ‘ਚ ਮੌਤ ਦੀ ਖ਼ਬਰ ਸੁਣ ਕੇ ਹੈਰਾਨ ਹਾਂ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਦੁੱਖ ਦੀ ਇਸ ਘੜੀ ਵਿੱਚ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Add a Comment

Your email address will not be published. Required fields are marked *