1000 ਕਰੋੜ ਦਾ ਪੋਂਜੀ ਘਪਲਾ ‘ਚ ਗੋਵਿੰਦਾ ਤੋਂ ਪੁੱਛਗਿੱਛ ਕਰ ਸਕਦੀ ਹੈ ਓਡਿਸ਼ਾ ਪੁਲਸ

ਭੁਵਨੇਸ਼ਵਰ – ਓਡਿਸ਼ਾ ਪੁਲਸ ਦੀ ਆਰਥਿਕ ਅਪਰਾਧ ਇਕਾਈ ( ਈ. ਓ. ਡਬਲਯੂ.) ਲਗਭਗ 1000 ਕਰੋੜ ਰੁਪਏ ਦੇ ਆਨਲਾਈਨ ਪੋਂਜੀ ਘਪਲੇ ਦੇ ਸਬੰਧ ’ਚ ਬਾਲੀਵੁੱਡ ਅਭਿਨੇਤਾ ਗੋਵਿੰਦਾ ਤੋਂ ਪੁੱਛਗਿੱਛ ਕਰ ਸਕਦੀ ਹੈ। ਸੋਲਾਰ ਟੈਕਨੋ ਅਲਾਇੰਸ ਦੀ ਸ਼ਮੂਲੀਅਤ ਵਾਲੇ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਕਰ ਰਹੀ ਟੀਮ ’ਚ ਸ਼ਾਮਲ ਰਹੀ ਈ. ਓ. ਡਬਲਯੂ. ਦੀ ਪੁਲਸ ਡਿਪਟੀ ਸੁਪਰਡੈਂਟ ਸਸਿਮਤਾ ਸਾਹੂ ਨੇ ਇਹ ਜਾਣਕਾਰੀ ਦਿੱਤੀ।

ਈ. ਓ. ਡਬਲਯੂ. ਅਨੁਸਾਰ, ਕੰਪਨੀ ਗੈਰ-ਕਾਨੂੰਨੀ ਢੰਗ ਨਾਲ ਪਿਰਾਮਿਡ ਰਚਨਾ ਆਧਾਰਿਤ ਆਨਲਾਈਨ ਪੋਂਜੀ ਯੋਜਨਾ ’ਚ ਸ਼ਾਮਲ ਸੀ। ਸਾਹੂ ਨੇ ਦੱਸਿਆ ਕਿ ਗੋਵਿੰਦਾ ਨੇ ਇਸ ਸਾਲ ਜੁਲਾਈ ’ਚ ਗੋਆ ’ਚ ਆਯੋਜਿਤ ਐੱਸ. ਟੀ. ਏ. ਦੇ ਵੱਡੇ ਪ੍ਰੋਗਰਾਮ ’ਚ ਹਿੱਸਾ ਲਿਆ ਸੀ ਅਤੇ ਕੁਝ ਵੀਡੀਓ ’ਚ ਕੰਪਨੀ ਦਾ ਪ੍ਰਚਾਰ ਕੀਤਾ ਸੀ। ਸਾਹੂ ਨੇ ਕਿਹਾ ਕਿ ਈ. ਓ. ਡਬਲਯੂ. ਗੋਵਿੰਦਾ ਨੂੰ ਸ਼ੱਕੀ ਜਾਂ ਦੋਸ਼ੀ ਨਹੀਂ ਮੰਨ ਰਹੀ ਹੈ।

ਇਕ ਹੋਰ ਅਧਿਕਾਰੀ ਨੇ ਕਿਹਾ ਕਿ ਜੇ ਈ. ਓ. ਡਬਲਯੂ. ਇਹ ਪਾਉਂਦੀ ਹੈ ਕਿ ਗੋਵਿੰਦਾ ਦੀ ਭੂਮਿਕਾ ਕਰਾਰ ਦੇ ਤਹਿਤ ਸਿਰਫ਼ ਕੰਪਨੀ ਦੇ ਉਤਪਾਦਾਂ ਦੇ ਪ੍ਰਚਾਰ ਤੱਕ ਸੀਮਤ ਸੀ ਤਾਂ ਉਸ ਹਾਲਤ ’ਚ ਅਸੀਂ ਉਨ੍ਹਾਂ ਨੂੰ ਮਾਮਲੇ ’ਚ ਗਵਾਹ ਬਣਾਵਾਂਗੇ।

Add a Comment

Your email address will not be published. Required fields are marked *