ਬੱਚਿਆਂ ਦੇ Cerelac ‘ਚ ਖੰਡ ਮਿਲਾਉਣ ਨੂੰ ਲੈ ਕੇ ਜਾਂਚ ਦੇ ਘੇਰੇ ‘ਚ ਕੰਪਨੀ

ਨਵੀਂ ਦਿੱਲੀ- ਭਾਰਤ ਵਿਚ ਸਭ ਤੋਂ ਵੱਧ ਵਿਕਣ ਵਾਲੇ ਬੇਬੀ ਫੂਡ Cerelac ‘ਚ ਖੰਡ ਮਿਲਾਉਣ ਨੂੰ ਲੈ ਕੇ ਨੈਸਲੇ  (Nestle) ਹੁਣ ਜਾਂਚ ਦੀ ਘੇਰੇ ‘ਚ ਆ ਗਿਆ ਹੈ। ਦਰਅਸਲ ਹਾਲ ਹੀ ਵਿਚ ਇਕ ਰਿਪੋਰਟ ‘ਚ ਦੱਸਿਆ ਗਿਆ ਸੀ ਕਿ ਨੈਸਲੇ ‘ਤੇ ਬੱਚਿਆਂ ਦੇ ਦੁੱਧ ਅਤੇ ਸੇਰੇਲੈਕ ‘ਚ ਖੰਡ ਦੀ ਗੱਲ ਸਾਹਮਣੇ ਆਈ ਸੀ। ਇਨ੍ਹਾਂ ਰਿਪੋਰਟਾਂ ਨੂੰ ਧਿਆਨ ਵਿਚ ਲੈਂਦੇ ਹੋਏ ਭਾਰਤ ਸਰਕਾਰ ਨੇ ਇਸ ਦੀ ਜਾਂਚ ਦੀ ਗੱਲ ਆਖੀ ਹੈ। ਨੈਸਲੇ ਨੇ ਇਸ ਸਬੰਧ ਵਿਚ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਕਦੇ ਵੀ ਖੁਰਾਕ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕਰਦਾ। ਅਸੀਂ ਤੁਹਾਨੂੰ ਯਕੀਨੀ ਦਿਵਾਉਣਾ ਚਾਹੁੰਦੇ ਹਾਂ ਕਿ ਬੱਚਿਆਂ ਲਈ ਅਨਾਜ ਉਤਪਾਦ, ਸ਼ੁਰੂਆਤੀ ਬਚਪਨ ਲਈ ਪੋਸ਼ਣ ਸਬੰਧੀ ਲੋੜਾਂ ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ, ਖਣਿਜ, ਆਇਰਨ ਆਦਿ ਦੀ ਢੁਕਵੀਂ ਡਿਲਿਵਰੀ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੇ ਜਾਂਦੇ ਹਨ। ਅਸੀਂ ਪੋਸ਼ਣ ਸੰਬੰਧੀ ਕਦੇ ਵੀ ਸਮਝੌਤਾ ਨਹੀਂ ਕਰਦੇ ਅਤੇ ਨਾ ਹੀ ਕਦੇ ਸਮਝੌਤਾ ਕਰਾਂਗੇ।

ਨੈਸਲੇ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਕਰਨਾ ਕੰਪਨੀ  ਲਈ ਜ਼ਰੂਰੀ ਹੈ ਅਤੇ ਉਹ ਇਸ ਨਾਲ ਸਮਝੌਤਾ ਨਹੀਂ ਕਰੇਗਾ। ਸੇਰੇਲੈਕ ਸਾਰੇ ਪੌਸ਼ਟਿਕ ਤੱਤਾਂ ਨਾਲ ਸਬੰਧਤ ਹੈ। ਸ਼ੂਗਰ ਯਾਨੀ ਕਿ ਖੰਡ ਨੂੰ ਘਟਾਉਣਾ ਨੈਸਲੇ ਦੀ ਪਹਿਲੀ ਤਰਜੀਹ ਹੈ। ਅਸੀਂ ਪਿਛਲੇ 5 ਸਾਲਾਂ ਵਿਚ 30 ਫ਼ੀਸਦੀ ਸ਼ੂਗਰ ਘਟਾਈ ਹੈ। ਨੈਸਲੇ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਖਪਤਕਾਰਾਂ ਨੂੰ ਸਭ ਤੋਂ ਵਧੀਆ ਪੋਸ਼ਣ ਪ੍ਰਦਾਨ ਕਰਨ ਲਈ ਵਚਨਬੱਧ ਹਾਂ, ਜੋ ਅਸੀਂ 100 ਸਾਲਾਂ ਤੋਂ ਕਰਦੇ ਆ ਰਹੇ ਹਾਂ। ਅਸੀਂ ਹਮੇਸ਼ਾ ਆਪਣੇ ਉਤਪਾਦਾਂ ਵਿਚ ਪੋਸ਼ਣ, ਗੁਣਵੱਤਾ ਅਤੇ ਸੁਰੱਖਿਆ ਦੇ ਉੱਚੇ ਮਾਪਦੰਡਾਂ ਨੂੰ ਕਾਇਮ ਰੱਖਾਂਗੇ। 

ਦੱਸ ਦੇਈਏ ਕਿ ਹਾਲ ਹੀ ਵਿਚ ਇਕ ਜਾਂਚ ਰਿਪੋਰਟ ‘ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਨੈਸਲੇ ਕਈ ਦੇਸ਼ਾਂ ਵਿਚ ਬੱਚਿਆਂ ਦੇ ਦੁੱਧ ਅਤੇ ਸੇਰੇਲੈਕ ਉਤਪਾਦਾਂ ਵਿਚ ਖੰਡ ਅਤੇ ਸ਼ਹਿਦ ਦਾ ਇਸਤੇਮਾਲ ਕਰਦਾ ਹੈ। ਖੰਡ ਦਾ ਇਸਤੇਮਾਲ ਕਰਨਾ ਕੌਮਾਂਤਰੀ ਦਿਸ਼ਾ-ਨਿਰਦੇਸ਼ ਦਾ ਉਲੰਘਣ ਹੈ। ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਭਾਰਤ ‘ਚ ਵਿਕਣ ਵਾਲੇ ਸਾਰੇ 15 ਸੇਰੇਲੈਕ ਬੇਬੀ ਉਤਪਾਦਾਂ ਵਿਚ ਜਰਮਨੀ ਅਤੇ ਯੂਕੇ ਵਿਚ ਬਿਨਾਂ ਕਿਸੇ ਖੰਡ ਦੇ ਵੇਚੇ ਜਾਣ ਦੇ ਬਾਵਜੂਦ ਪ੍ਰਤੀ ਔਸਤਨ 3 ਗ੍ਰਾਮ ਖੰਡ ਹੁੰਦੀ ਹੈ। ਦੂਜੇ ਪਾਸੇ ਇਥੋਪੀਆ ਅਤੇ ਥਾਈਲੈਂਡ ਵਿਚ ਇਸ ਵਿਚ ਲਗਭਗ 6 ਗ੍ਰਾਮ ਖੰਡ ਹੁੰਦੀ ਹੈ। ਇਸ ਤਰ੍ਹਾਂ ਦੇ ਮਾਮਲੇ ਵਿਚ ਭਾਰਤ ਤੋਂ ਇਲਾਵਾ ਅਫਰੀਕਾ ਅਤੇ ਦੱਖਣੀ ਅਮਰੀਕੀ ਦੇਸ਼ਾਂ ਵਿਚ ਵੇਖਣ ਨੂੰ ਮਿਲੇ ਹਨ। ਹਾਲਾਂਕਿ ਨੈਸਲੇ ਨੇ ਇਸ ‘ਤੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਭਾਰਤ ਵਿਚ ਸਾਰੇ ਨਿਯਮਾਂ ਦਾ ਪਾਲਣ ਕਰ ਰਿਹਾ ਹੈ।

Add a Comment

Your email address will not be published. Required fields are marked *