ਸ਼ਾਕਾਹਾਰੀ ਭੋਜਨ ਦੀ ਥਾਂ ਮਾਸਾਹਾਰੀ ਖਾਣੇ ਦੀ ਡਲਿਵਰੀ ਕਰਨ ’ਤੇ ਜ਼ੋਮੈਟੋ ਅਤੇ ਮੈਕਡੋਨਲਡਜ਼ ਨੂੰ ਜੁਰਮਾਨਾ

ਨਵੀਂ ਦਿੱਲੀ – ਆਨਲਾਈਨ ਖਾਣਾ ਆਰਡਰ ਦੀ ਸਹੂਲਤ ਦੇਣ ਵਾਲਾ ਮੰਚ ਜ਼ੋਮੈਟੋ ਅਤੇ ਰੈਸਟੋਰੈਂਟ ਭਾਈਵਾਲ ਮੈਨਡੋਨਲਡਜ਼ ’ਤੇ ਸ਼ਾਕਾਹਾਰੀ ਭੋਜਨ ਦੀ ਥਾਂ ਮਾਸਾਹਾਰੀ ਭੋਜਨ ਦੀ ਕਥਿਤ ਗਲਤ ਡਲਿਵਰੀ ਲਈ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਦੱਸ ਦੇਈਏ ਕਿ ਜੋਧਪੁਰ ਦੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਪਟਾਰਾ ਮੰਚ ਨੇ ਇਹ ਜੁਰਮਾਨਾ ਦੋਹਾਂ ਨੂੰ ਲਗਾਇਆ ਹੈ। ਇਸ ਸਬੰਧ ਵਿੱਚ ਜ਼ੋਮੈਟੋ ਨੇ ਦੱਸਿਆ ਕਿ ਕੰਪਨੀ ਹੁਕਮ ਦੇ ਖ਼ਿਲਾਫ਼ ਅਪੀਲ ਦਾਇਰ ਕਰੇਗੀ। 

ਕੰਪਨੀ ਨੇ ਦੱਸਿਆ ਕਿ ਜ਼ਿਲ੍ਹਾ ਖਪਤਕਾਰ ਵਿਵਾਦ ਨਿਪਟਾਰਾ ਫੋਰਮ (2) ਜੋਧਪੁਰ ਨੇ ਜ਼ੋਮੈਟੋ ਅਤੇ ਰੈਸਟੋਰੈਂਟ ਭਾਈਵਾਲ ਮੈਕਡੋਨਲਡਜ਼ ’ਤੇ ਖਪਤਕਾਰ ਸੁਰੱਖਿਆ ਐਕਟ, 2019 ਦੀ ਉਲੰਘਣਾ ਨੂੰ ਲੈ ਕੇ ਉਕਤ ਜੁਰਮਾਨਾ ਲਗਾਇਆ ਹੈ। ਨਾਲ ਹੀ ਮੁਕੱਦਮੇ ਦੀ ਲਾਗਤ ਵਜੋਂ 5000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਮੈਕਡੋਨਲਡਜ਼ ਰਾਹੀਂ ਇਸ ਆਰਡਰ ਦੀ ਡਲਿਵਰੀ ਕੀਤੀ ਗਈ ਸੀ। ਕੰਜਿਊਮਰ ਕੋਰਟ ਨੇ ਕਿਹਾ ਕਿ ਮੁਦਰਾ ਜੁਰਮਾਨਾ ਅਤੇ ਮੁਕੱਦਮੇ ਦੀ ਲਾਗਤ ਜ਼ੋਮੈਟੋ ਅਤੇ ਮੈਕਡਾਨਲਡਜ਼ ਨੂੰ ਸਾਂਝੇ ਤੌਰ ’ਤੇ ਅਦਾ ਕਰਨਾ ਹੈ। ਜ਼ੋਮੈਟੋ ਨੇ ਕਿਹਾ ਕਿ ਉਹ ਵਕੀਲਾਂ ਦੀ ਸਲਾਹ ’ਤੇ ਹੁਕਮ ਖ਼ਿਲਾਫ਼ ਅਪੀਲ ਦਾਇਰ ਕਰਨ ਦੀ ਪ੍ਰਕਿਰਿਆ ’ਚ ਹੈ।

ਕੰਪਨੀ ਨੇ ਕਿਹਾ ਕਿ ਮੌਜੂਦਾ ਮਾਮਲਾ ਸ਼ਾਕਾਹਾਰੀ ਖਾਣੇ ਦੀ ਥਾਂ ’ਤੇ ਮਾਸਾਹਾਰੀ ਭੋਜਨ ਦੀ ਕਥਿਤ ਤੌਰ ’ਤੇ ਗਲਤ ਡਲਿਵਰੀ ਨਾਲ ਸਬੰਧਤ ਹੈ। ਜ਼ੋਮੈਟੋ ਮੁਤਾਬਕ ਗਾਹਕ ਅਤੇ ਕੰਪਨੀ ਦਰਮਿਆਨ ਸਬੰਧਾਂ ਨੂੰ ਤੈਅ ਕਰਨ ਵਾਲੀਆਂ ਜੋ ਸੇਵਾ ਸ਼ਰਤਾਂ ਹਨ, ਉਸ ’ਚ ਸਪੱਸ਼ਟ ਹੈ ਕਿ (ਜ਼ੋਮੈਟੋ) ਸਿਰਫ਼ ਖਾਣੇ ਦੇ ਸਾਮਾਨ ਦੀ ਵਿਕਰੀ ਲਈ ਇਕ ਸਹੂਲਤ ਮੁਹੱਈਆ ਕਰਨ ਵਾਲਾ ਮੰਚ ਹੈ। ਸੇਵਾ ਵਿੱਚ ਕਿਸੇ ਵੀ ਕਮੀ, ਆਰਡਰ ਦੀ ਗਲਤ ਡਲਿਵਰੀ ਅਤੇ ਗੁਣਵੱਤਾ ਲਈ ਰੈਸਟੋਰੈਂਟ ਭਾਈਵਾਲ ਜ਼ਿੰਮੇਵਾਰ ਹੈ।

Add a Comment

Your email address will not be published. Required fields are marked *