ਜੋਸ ਬਟਲਰ ਇਕ ਖਾਸ ਖਿਡਾਰੀ ਹੈ, ਪਰ ਉਸ ਬਾਰੇ ਕੋਈ ਗੱਲ ਨਹੀਂ ਕਰਦਾ: ਹਰਭਜਨ ਸਿੰਘ

ਈਡਨ ਗਾਰਡਨ ‘ਚ ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਆਪਣੀ ਟੀਮ ਨੂੰ ਦਬਾਅ ਦੀ ਸਥਿਤੀ ‘ਚੋਂ ਬਾਹਰ ਕੱਢਿਆ ਅਤੇ ਸੈਂਕੜਾ ਜੜਿਆ ਅਤੇ ਟੀਮ ਨੂੰ ਜਿੱਤ ਵੱਲ ਵੀ ਲਿਜਾਇਆ। ਬਟਲਰ ਦਾ ਸੀਜ਼ਨ ‘ਚ ਇਹ ਦੂਜਾ ਸੈਂਕੜਾ ਹੈ। ਦੋਵੇਂ ਵਾਰ ਉਹ ਟੀਮ ਨੂੰ ਜਿੱਤ ਵੱਲ ਲਿਜਾਣ ਵਿਚ ਸਫਲ ਰਿਹਾ। ਬਟਲਰ ਨੇ IPL ‘ਚ ਹੁਣ ਤੱਕ 7 ਸੈਂਕੜੇ ਲਗਾਏ ਹਨ। ਜਦੋਂ ਉਹ ਸੈਂਕੜਾ ਲਗਾਉਂਦਾ ਹੈ ਤਾਂ ਉਸ ਦੀ ਟੀਮ ਜਿੱਤ ਜਾਂਦੀ ਹੈ। ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੀ ਬਟਲਰ ਦੇ ਇਸ ਗੁਣ ਤੋਂ ਖੁਸ਼ ਨਜ਼ਰ ਆਏ। ਉਸ ਨੇ ਬਟਲਰ ਨੂੰ ਵਿਸ਼ੇਸ਼ ਖਿਡਾਰੀ ਕਿਹਾ।

ਹਰਭਜਨ ਨੇ ਕਿਹਾ ਕਿ ਉਸ ਨੂੰ ਭਾਰਤੀ ਖਿਡਾਰੀਆਂ ਦੇ ਮੁਕਾਬਲੇ ਜਿੰਨੀ ਤਾਰੀਫ ਨਹੀਂ ਮਿਲਦੀ। ਜਿੰਨੀ ਉਸ ਨੂੰ ਮਿਲਣੀ ਚਾਹੀਦੀ ਹੈ। ਉਹ ਇਕ ਖਾਸ ਖਿਡਾਰੀ ਹੈ। ਉਹ ਇੱਕ ਵੱਖਰੀ ਜਮਾਤ ਦਾ ਖਿਡਾਰੀ ਹੈ। ਜੋਸ ਬਟਲਰ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਹੈ। ਉਸਨੇ ਅਜਿਹਾ ਕਈ ਵਾਰ ਕੀਤਾ ਹੈ ਅਤੇ ਅਸੀਂ ਉਸਨੂੰ ਭਵਿੱਖ ਵਿੱਚ ਵੀ ਕਈ ਵਾਰ ਅਜਿਹਾ ਕਰਦੇ ਵੇਖਾਂਗੇ। ਉਹ ਬਹੁਤ ਵਧੀਆ ਖਿਡਾਰੀ ਹੈ। ਅਸੀਂ ਸ਼ਾਇਦ ਉਸ ਬਾਰੇ ਜ਼ਿਆਦਾ ਗੱਲ ਨਹੀਂ ਕਰਦੇ ਕਿਉਂਕਿ ਉਹ ਭਾਰਤੀ ਖਿਡਾਰੀ ਨਹੀਂ ਹੈ।

ਅਨੁਭਵੀ ਸਪਿਨਰ ਨੇ ਅੱਗੇ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਦੀ ਉਦਾਹਰਣ ਦਿੱਤੀ ਅਤੇ ਸੁਝਾਅ ਦਿੱਤਾ ਕਿ ਬਟਲਰ ਨੂੰ ਵੀ ਇਹੀ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਸਾਬਕਾ ਭਾਰਤੀ ਸਪਿਨਰ ਨੇ ਕਿਹਾ ਕਿ ਜੇਕਰ ਵਿਰਾਟ ਕੋਹਲੀ ਨੇ ਇਹ ਸੈਂਕੜਾ ਲਗਾਇਆ ਹੁੰਦਾ ਤਾਂ ਅਸੀਂ ਦੋ ਮਹੀਨਿਆਂ ਤੱਕ ਉਨ੍ਹਾਂ ਦੀ ਤਾਰੀਫ ਕਰਦੇ, ਜਿਵੇਂ ਅਸੀਂ ਐਮਐਸ ਧੋਨੀ ਦੇ ਚਾਰ (3) ਛੱਕਿਆਂ ਦੀ ਗੱਲ ਕਰਦੇ ਹਾਂ। ਸਾਨੂੰ ਉਸ ਨੂੰ ਉਸੇ ਤਰ੍ਹਾਂ ਮਨਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਖਿਡਾਰੀਆਂ ਨੂੰ ਮਨਾਉਂਦੇ ਹਾਂ ਕਿਉਂਕਿ ਉਹ ਵੀ ਖੇਡ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਹੈ।

ਤੁਹਾਨੂੰ ਦੱਸ ਦੇਈਏ ਕਿ ਬਟਲਰ ਇਸ ਸੀਜ਼ਨ ਵਿੱਚ ਪਹਿਲਾਂ ਹੀ ਦੋ ਮੈਚ ਜੇਤੂ ਸੈਂਕੜੇ ਲਗਾ ਚੁੱਕੇ ਹਨ ਅਤੇ ਇਹ ਦੋਵੇਂ ਮਹੱਤਵਪੂਰਨ ਸਥਿਤੀਆਂ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ ਆਏ ਸਨ। ਮੰਗਲਵਾਰ ਨੂੰ ਜਦੋਂ ਦੂਜੇ ਸਿਰੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ ਤਾਂ ਇੰਗਲਿਸ਼ ਬੱਲੇਬਾਜ਼ ਨੇ ਇਕ ਸਿਰੇ ਦੀ ਜ਼ਿੰਮੇਵਾਰੀ ਸੰਭਾਲ ਲਈ। ਉਸ ਨੇ ਅਵੇਸ਼ ਖਾਨ ਨਾਲ ਨੌਵੀਂ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਕੀਤੀ। ਉਸ ਨੇ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਅਤੇ ਪੂਛਲ ਬੱਲੇਬਾਜ਼ ਅਵੇਸ਼ ਨੂੰ ਕੋਈ ਵੀ ਗੇਂਦ ਨਹੀਂ ਖੇਡਣ ਦਿੱਤੀ ਅਤੇ ਇਕੱਲੇ ਹੀ ਮੈਚ ਨੂੰ ਖਤਮ ਕਰ ਦਿੱਤਾ।

Add a Comment

Your email address will not be published. Required fields are marked *