ਅਲੇਕਸਿੰਕੋ ਕਿਰਿਲ ਨੇ ਸਨਵੇ ਸਿਟਜ਼ ਇੰਟਰਨੈਸ਼ਨਲ ਸ਼ਤਰੰਜ ਖਿਤਾਬ ਜਿੱਤਿਆ

ਬਾਰਸੀਲੋਨਾ- ਰੂਸ ਦੇ ਗ੍ਰੈਂਡ ਮਾਸਟਰ ਅਲੇਕਸਿੰਕੋ ਕਿਰਿਲ ਵੱਕਾਰੀ ਸਨਵੇ ਸਿਟਜ਼ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤਣ ’ਚ ਸਫਲ ਰਿਹਾ ਹੈ। ਉਸ ਨੇ ਆਖਰੀ ਰਾਊਂਡ ’ਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਯੂ. ਐੱਸ. ਏ. ਦੇ ਨੀਮਨ ਹੰਸ ਮੋਕੇ ਕੋਲੋਂ ਇਕ ਆਸਾਨ ਡਰਾਅ ਖੇਡਦੇ ਹੋਏ ਆਪਣੀ ਖਿਤਾਬੀ ਜਿੱਤ ਪੱਕੀ ਕੀਤੀ ਅਤੇ ਇਹ ਖਿਤਾਬ ਜਿੱਤਣ ਵਾਲਾ ਰੂਸ ਦਾ ਦੂਜਾ ਖਿਡਾਰੀ ਬਣ ਗਿਆ। 

ਪੂਰੇ ਟੂਰਨਾਮੈਂਟ ’ਚ ਕਿਰਿਲ ਅਜੇਤੂ ਰਿਹਾ ਅਤੇ 10 ਰਾਊਂਡ ਵਿਚ 7 ਜਿੱਤ ਅਤੇ 3 ਡਰਾਅ ਖੇਡ ਕੇ 8.5 ਅੰਕ ਬਣਾ ਕੇ ਪਹਿਲੇ ਸਥਾਨ ’ਤੇ ਰਿਹਾ। ਇਸ ਦੌਰਾਨ ਉਸ ਨੇ 2837 ਰੇਟਿੰਗ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਫੀਡੇ ਰੇਟਿੰਗ ’ਚ 21 ਅੰਕ ਜੋੜਦੇ ਹੋਏ 2686 ਲਾਈਵ ਰੇਟਿੰਗ ਹਾਸਲ ਕਰ ਲਈ ਹੈ। ਕਿਰਿਲ ਨਾਲ ਡਰਾਅ ਖੇਡ ਕੇ ਯੂ. ਐੱਸ. ਏ. ਦੇ ਨੀਮਨ ਹੰਸ ਮੋਕੇ ਅਤੇ ਭਾਰਤ ਦੇ ਅਧਿਬਨ ਭਾਸਕਰਨ ਨੂੰ ਹਰਾ ਕੇ ਇਰਾਨ ਦੇ ਅਮੀਨ ਤਬਾਤਬਾਈ 8 ਅੰਕ ਬਣਾ ਕੇ ਸਾਂਝਾ ਦੂਜਾ ਸਥਾਨ ਹਾਸਲ ਕਰਨ ’ਚ ਸਫਲ ਰਿਹਾ।

ਭਾਰਤ ਵਲੋਂ ਮੁਲਰੀ ਕਾਰਤੀਕੇਅਨ 7.5 ਅੰਕ ਬਣਾ ਕੇ ਟਾਪ-10 ’ਚ ਥਾਂ ਬਣਾਉਣ ਵਾਲਾ ਇਕੱਲਾ ਖਿਡਾਰੀ ਹੈ। ਹੋਰ ਭਾਰਤੀ ਖਿਡਾਰੀਆਂ ’ਚ ਅਭਿਮੰਨਿਊ ਪੌਰਾਣਿਕ, ਅਧਿਬਨ ਭਾਸਕਰਨ, ਸੰਕਲਪ ਗੁਪਤਾ, ਅਰਜੁਨ ਕਲਿਆਣ, ਆਦਿਤਿਆ ਮਿੱਤਲ, ਏ. ਆਰ. ਇਲਾਮਪਰਥੀ, ਸੰਮੇਦ ਜੈਕੁਮਾਰ ਸ਼ੇਟੇ ਅਤੇ ਸ਼ਾਂਤਨੁ ਭਾਂਬੂਰੇ 7 ਅੰਕ ਬਣਾਉਣ ’ਚ ਸਫਲ ਰਿਹਾ।

Add a Comment

Your email address will not be published. Required fields are marked *