ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਅਜੇ ਬੰਗਾ

ਨਿਊਯਾਰਕ – ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ, ਬਾਲੀਵੁੱਡ ਅਦਾਕਾਰਾ ਆਲੀਆ ਭੱਟ, ਮਾਈਕ੍ਰੋਸਾਫਟ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੱਤਿਆ ਨਡੇਲਾ, ਓਲੰਪੀਅਨ ਪਹਿਲਵਾਨ ਸਾਕਸ਼ੀ ਮਲਿਕ ਤੇ ਅਦਾਕਾਰ-ਨਿਰਦੇਸ਼ਕ ਦੇਵ ਪਟੇਲ ਉਨ੍ਹਾਂ ਭਾਰਤੀਆਂ ’ਚ ਸ਼ਾਮਲ ਹਨ, ਜਿਨ੍ਹਾਂ ਨੇ ਵੱਕਾਰੀ ਮੈਗਜ਼ੀਨ ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਸੂਚੀ ’ਚ ਜਗ੍ਹਾ ਬਣਾਈ ਹੈ।

ਇਹ ਸੂਚੀ ਬੁੱਧਵਾਰ ਨੂੰ ਜਾਰੀ ਹੋਈ। ਟਾਈਮ ਦੇ ਸਾਲ 2024 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਅਮਰੀਕੀ ਊਰਜਾ ਵਿਭਾਗ ਦੇ ਲੋਨ ਪ੍ਰੋਗਰਾਮ ਦਫ਼ਤਰ ਦੇ ਡਾਇਰੈਕਟਰ ਜਿਗਰ ਸ਼ਾਹ, ਯੇਲ ਯੂਨੀਵਰਸਿਟੀ ’ਚ ਖਗੋਲ ਵਿਗਿਆਨ ਤੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਪ੍ਰਿਯੰਵਦਾ ਨਟਰਾਜਨ, ਭਾਰਤੀ ਮੂਲ ਦੀ ਰੈਸਟੋਰੈਂਟ ਮਾਲਕਣ ਅਸਮਾ ਖ਼ਾਨ ਤੇ ਰੂਸ ਦੇ ਵਿਰੋਧੀ ਧਿਰ ਦੀ ਨੇਤਾ ਅਲੈਕਸੀ ਨਵੇਲਨੀ ਦੀ ਵਿਧਵਾ ਯੂਲੀਆ ਨਵੇਲਨਾਯਾ ਵੀ ਸ਼ਾਮਲ ਹਨ।

Add a Comment

Your email address will not be published. Required fields are marked *