ਗੁਰਮੀਤ ਅਤੇ ਦੇਬਿਨਾ ਨੇ ਧੀਆਂ ਨਾਲ ਮਨਾਇਆ ਪਹਿਲਾ ਕ੍ਰਿਸਮਸ

ਮੁੰਬਈ- ਅਦਾਕਾਰਾ ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਟੀਵੀ ਦੇ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ, ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਜੋੜੇ ਨੇ ਇਸ ਸਾਲ ਆਪਣੀਆਂ ਦੋ ਪਿਆਰੀਆਂ ਧੀਆਂ ਦਾ ਸਵਾਗਤ ਕੀਤਾ, ਜਿਨ੍ਹਾਂ ਦੇ ਆਉਣ ਨਾਲ ਉਨ੍ਹਾਂ ਦੀਆਂ ਖੁਸ਼ੀਆਂ ਹੋਰ ਵਧ ਗਈਆਂ। ਇਹ ਜੋੜਾ ਹਰ ਤਿਉਹਾਰ ਨੂੰ ਆਪਣੀਆਂ ਧੀਆਂ ਨਾਲ ਬਹੁਤ ਧੂਮਧਾਮ ਨਾਲ ਮਨਾਉਂਦਾ ਹੈ। ਹੁਣ ਹਾਲ ਹੀ ‘ਚ ਕ੍ਰਿਸਮਸ ਦੇ ਮੌਕੇ ‘ਤੇ ਗੁਰਮੀਤ-ਦੇਬੀਨਾ ਨੂੰ ਆਪਣੀਆਂ ਲਾਡਲੀਆਂ ਨਾਲ ਖੂਬ ਸੈਲੀਬ੍ਰੇਟ ਕਰਦੇ ਦੇਖਿਆ ਗਿਆ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਵੀ ਸ਼ੇਅਰ ਕੀਤੀਆਂ ਹਨ।

ਗੁਰਮੀਤ-ਦੇਬੀਨਾ ਲਈ ਇਹ ਕ੍ਰਿਸਮਸ ਬਹੁਤ ਖ਼ਾਸ ਸੀ ਕਿਉਂਕਿ ਇਹ ਉਨ੍ਹਾਂ ਦੀਆਂ ਧੀਆਂ ਦਾ ਪਹਿਲਾ ਕ੍ਰਿਸਮਸ ਸੀ। ਇਸ ਮੌਕੇ ‘ਤੇ ਅਦਾਕਾਰਾ ਆਪਣੀਆਂ ਧੀਆਂ ਨਾਲ ਲਾਲ ਰੰਗ ਦੇ ਪਹਿਰਾਵੇ ‘ਚ ਨਜ਼ਰ ਆਈ। ਉਸ ਦੀ ਇਹ ਰੈੱਡ ਟਿਊਨਿੰਗ ਪ੍ਰਸ਼ੰਸਕਾਂ ਦਾ ਬਹੁਤ ਦਿਲ ਜਿੱਤ ਰਹੀ ਹੈ। ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਦੇਬੀਨਾ ਨੇ ਛੋਟੀ ਬੱਚੀ ਨੂੰ ਆਪਣੀ ਗੋਦ ‘ਚ ਲਿਆ ਹੋਇਆ ਹੈ, ਜਦਕਿ ਵੱਡੀ ਧੀ ਲਿਆਨਾ ਪਾਪਾ ਗੁਰਮੀਤ ਦੀ ਗੋਦ ‘ਚ ਨਜ਼ਰ ਆ ਰਹੀ ਹੈ।
ਪਹਿਲੀ ਤਸਵੀਰ ‘ਚ ਗੁਰਮੀਤ-ਦੇਬੀਨਾ ਇਕ-ਦੂਜੇ ਨੂੰ ਕਿੱਸ ਕਰ ਰਹੇ ਹਨ ਜਦਕਿ ਲਿਆਨਾ ਆਪਣੇ ਮਾਤਾ-ਪਿਤਾ ਨੂੰ ਗੌਰ ਨਾਲ ਦੇਖ ਰਹੀ ਹੈ। ਦੂਜੀ ਤਸਵੀਰ ‘ਚ ਸਾਰੇ ਕੈਮਰੇ ਅੱਗੇ ਪੋਜ਼ ਦੇ ਰਹੇ ਹਨ।
ਹਾਲਾਂਕਿ ਇਨ੍ਹਾਂ ਤਸਵੀਰਾਂ ‘ਚ ਜੋੜੇ ਦੀ ਛੋਟੀ ਪਿਆਰੀ ਧੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਉਨ੍ਹਾਂ ਨੇ  ਚਿਹਰੇ ‘ਤੇ ਇਮੋਜੀ ਲਗਾ ਕੇ ਉਸ ਦਾ ਚਿਹਰਾ ਲੁਕਾਇਆ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ- ‘Celebrating Christmas with OUR LOVE’
ਇਸ ਤੋਂ ਇਲਾਵਾ ਗੁਰਮੀਤ ਨੇ ਵੀ ਦੋਵਾਂ ਧੀਆਂ ਨੂੰ ਗੋਦ ‘ਚ ਲੈ ਕੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦੱਸ ਦਈਏ ਕਿ ਦੇਬੀਨਾ ਬੈਨਰਜੀ ਨੇ ਸਾਲ 2011 ‘ਚ ਗੁਰਮੀਤ ਚੌਧਰੀ ਨਾਲ ਵਿਆਹ ਕੀਤਾ ਸੀ। ਦੋਵੇਂ ਪਹਿਲੀ ਵਾਰ 2008 ਦੇ ਟੀਵੀ ਸ਼ੋਅ ‘ਰਾਮਾਇਣ’ ਦੇ ਸੈੱਟ ‘ਤੇ ਮਿਲੇ, ਜਿੱਥੇ ਉਨ੍ਹਾਂ ਨੇ ਰਾਮ ਅਤੇ ਸੀਤਾ ਦੀਆਂ ਭੂਮਿਕਾਵਾਂ ਨਿਭਾਈਆਂ ਸਨ। ਜੋੜੇ ਨੇ ਆਪਣੀ ਪਹਿਲੀ ਧੀ ਲਿਆਨਾ ਦਾ 3 ਅਪ੍ਰੈਲ, 2022 ਨੂੰ ਸਵਾਗਤ ਕੀਤਾ, ਜਦੋਂ ਕਿ ਨਵੰਬਰ ‘ਚ ਆਪਣੀ ਦੂਜੀ ਧੀ ਨੂੰ ਜਨਮ ਦਿੱਤਾ।

Add a Comment

Your email address will not be published. Required fields are marked *