SRH ਨੇ ਆਪਣੇ ਹੀ ਰਿਕਾਰਡ ਦੇ ਨਾਲ-ਨਾਲ RCB ਦੀ ਗੇਂਦਬਾਜ਼ੀ ਨੂੰ ਵੀ ਕੀਤਾ ਤਬਾਹ

 IPL 2024 ਦਾ 30ਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਬੈਂਗਲੁਰੂ ਦੇ ਐਮ.ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਆਈ ਹੈਦਰਾਬਾਦ ਦੀ ਟੀਮ ਦੇ ਬੱਲੇਬਾਜ਼ਾਂ ਨੇ ਬੈਂਗਲੁਰੂ ਦੇ ਗੇਂਦਬਾਜ਼ਾਂ ਦਾ ਰੱਜ ਕੇ ਕੁੱਟਾਪਾ ਚਾੜ੍ਹਿਆ ਤੇ ਤੂਫਾਨੀ ਰਫਤਾਰ ਨਾਲ ਦੌੜਾਂ ਬਣਾਈਆਂ। ਬੈਂਗਲੁਰੂ ਦੇ ਬੱਲੇਬਾਜ਼ ਉਨ੍ਹਾਂ ਦੀ ਬੱਲੇਬਾਜ਼ੀ ਅੱਗੇ ਬੇਵੱਸ ਨਜ਼ਰ ਆਏ। ਇਸ ਤਰ੍ਹਾਂ ਹੈਦਰਾਬਾਦ ਨੇ 20 ਓਵਰਾਂ ‘ਚ 3  ਵਿਕਟਾਂ ਗੁਆ ਕੇ 287 ਦੌੜਾਂ ਬਣਾਈਆਂ ਤੇ ਬੈਂਗਲੁਰੂ ਨੂੰ ਜਿੱਤ ਲਈ 288 ਦੌੜਾਂ ਦਾ ਟੀਚਾ ਦਿੱਤਾ। ਹੈਦਰਾਬਾਦ ਨੇ ਇਸ ਤੋਂ ਇਸੇ ਸੀਜ਼ਨ ‘ਚ 277 ਦੌੜਾਂ ਬਣਾ ਕੇ ਆਈਪੀਐੱਲ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਸੀ। ਪਰ ਅੱਜ ਟੀਮ ਨੇ ਆਪਣਾ ਹੀ ਰਿਕਾਰਡ ਤੋੜਦੇ ਹੋਏ 287 ਦੌੜਾਂ ਬਣਾਈਆਂ। ਜਿਕਰਯੋਗ ਹੈ ਕਿ ਇਸ ਤੋਂ 2013 ‘ਚ ਬੈਂਗਲੁਰੂ ਨੇ 263 ਦੌੜਾਂ ਬਣਾ ਕੇ ਇਹ ਮੁਕਾਮ ਹਾਸਲ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਅਭਿਸ਼ੇਕ ਸ਼ਰਮਾ 34 ਦੌੜਾਂ ਬਣਾ ਟਾਪਲੇ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਟ੍ਰੈਵਿਡ ਹੈੱਡ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 41 ਗੇਂਦਾਂ ‘ਤੇ 9 ਚੌਕੇ ਤੇ 8 ਛੱਕਿਆਂ ਦੀ ਮਦਦ ਨਾਲ 102 ਦੌੜਾਂ ਦੀ ਵੱਡੀ ਪਾਰੀ ਖੇਡ ਲਾਕੀ ਫਰਗੂਸਨ ਵਲੋਂ ਆਊਟ ਹੋਇਆ। ਹੈਨਰਿਕ ਕਲਾਸੇਨ ਵੀ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ 31 ਗੇਂਦਾਂ ‘ਚ 2 ਚੌਕੇ 7 ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾ ਆਊਟ ਹੋਏ। ਐਡਨ ਮਾਰਕਰਮ 32 ਤੇ ਅਬਦੁਲ ਸਮਦ 37 ਦੌੜਾਂ ਬਣਾ ਅਜੇਤੂ ਰਹੇ। ਬੈਂਗਲੁਰੂ ਲਈ ਰਿਸੀ ਟੋਪਲੇ ਨੇ 1, ਲਾਕੀ ਫਰਗੂਸਨ ਨੇ 2 ਵਿਕਟਾਂ ਲਈਆਂ।

Add a Comment

Your email address will not be published. Required fields are marked *