ਇਸ ਰੀਅਲ ਅਸਟੇਟ ਕਾਰੋਬਾਰੀ ਨੂੰ ਮਿਲੀ ਮੌਤ ਦੀ ਸਜ਼ਾ

ਹਨੋਈ – ਵੀਅਤਨਾਮ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਵਿੱਤੀ ਧੋਖਾਧੜੀ ਦੇ ਮਾਮਲੇ ਵਿੱਚ ਹੋ ਚੀ ਮਿਨਹ ਸਿਟੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਰੀਅਲ ਅਸਟੇਟ ਕਾਰੋਬਾਰੀ ਟਰੂਂਗ ਮਾਈ ਲੈਨ ਨੂੰ ਮੌਤ ਦੀ ਸਜ਼ਾ ਸੁਣਾਈ। ਸਰਕਾਰੀ ਮੀਡੀਆ ‘ਥਾਨ ਨੀਨ’ ਨੇ ਇਹ ਜਾਣਕਾਰੀ ਦਿੱਤੀ ਹੈ। ਰੀਅਲ ਅਸਟੇਟ ਕੰਪਨੀ ‘ਵੈਨ ਥਿੰਹ ਫੈਟ’ ਦੀ 67 ਸਾਲਾ ਚੇਅਰਵੂਮੈਨ ‘ਤੇ 12.5 ਅਰਬ ਡਾਲਰ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ, ਜੋ ਦੇਸ਼ ਦੀ 2022 ਦੀ ਜੀ.ਡੀ.ਪੀ. ਦਾ ਲਗਭਗ 3 ਫ਼ੀਸਦੀ ਹੈ। ਲੈਨ ਨੇ 2012 ਅਤੇ 2022 ਦੇ ਵਿਚਕਾਰ ਹਜ਼ਾਰਾਂ ਸ਼ੈੱਲ ਕੰਪਨੀਆਂ ਦੇ ਕਵਰ ਹੇਠ ਫੰਡਾਂ ਨੂੰ ਗਬਨ ਕਰਨ ਲਈ ਗੈਰ-ਕਾਨੂੰਨੀ ਤੌਰ ‘ਤੇ ਸਾਈਗਨ ਜੁਆਇੰਟ ਸਟਾਕ ਕਮਰਸ਼ੀਅਲ ਬੈਂਕ ਦਾ ਕੰਟਰੋਲ ਲਿਆ। ਲੈਨ ਨੂੰ ਅਕਤੂਬਰ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਰੀਅਲ ਅਸਟੇਟ ਕੰਪਨੀ ‘ਵੈਨ ਥਿੰਹ ਫੈਟ’ ਦੀ 67 ਸਾਲਾ ਚੇਅਰਵੂਮੈਨ ‘ਤੇ 12.5 ਅਰਬ ਡਾਲਰ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ, ਜੋ ਦੇਸ਼ ਦੀ 2022 ਦੀ ਜੀ.ਡੀ.ਪੀ. ਦਾ ਲਗਭਗ 3 ਫ਼ੀਸਦੀ ਹੈ। ਲੈਨ ਨੇ 2012 ਅਤੇ 2022 ਦੇ ਵਿਚਕਾਰ ਹਜ਼ਾਰਾਂ ਸ਼ੈੱਲ ਕੰਪਨੀਆਂ ਦੇ ਕਵਰ ਹੇਠ ਫੰਡਾਂ ਨੂੰ ਗਬਨ ਕਰਨ ਲਈ ਗੈਰ-ਕਾਨੂੰਨੀ ਤੌਰ ‘ਤੇ ਸਾਈਗਨ ਜੁਆਇੰਟ ਸਟਾਕ ਕਮਰਸ਼ੀਅਲ ਬੈਂਕ ਦਾ ਕੰਟਰੋਲ ਲਿਆ। ਲੈਨ ਨੂੰ ਅਕਤੂਬਰ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

Add a Comment

Your email address will not be published. Required fields are marked *