ਡਾਰਕ ਵੈੱਬ ’ਤੇ ਲੀਕ ਹੋਇਆ Boat ਦੇ 75 ਲੱਖ ਯੂਜ਼ਰਜ਼ ਦਾ ਡਾਟਾ

ਨਵੀਂ ਦਿੱਲੀ – ਲੱਖਾਂ ਭਾਰਤੀ ਯੂਜ਼ਰਜ਼ ਦਾ ਡਾਟਾ ਡਾਰਕ ਵੈੱਬ ’ਤੇ ਲੀਕ ਹੋਣ ਤੋਂ ਬਾਅਦ ਹੁਣ ਕੰਜ਼ਿਊਮਰ ਬ੍ਰਾਂਡ ਬੋਟ ਨੇ ਸਫ਼ਾਈ ਦਿੱਤੀ ਹੈ। ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਆਪਣੇ ਗਾਹਕਾਂ ਦੀ ਜਾਣਕਾਰੀ ਨਾਲ ਜੁੜੇ ਸੰਭਾਵਿਤ ਡਾਟਾ ਲੀਕ ਦੀ ਜਾਂਚ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਇਨ੍ਹਾਂ ਦਾਅਵਿਆਂ ਨੂੰ ਗੰਭੀਰਤਾ ਨਾਲ ਲਿਆ ਅਤੇ ਤੁਰੰਤ ਇਕ ਵਿਆਪਕ ਜਾਂਚ ਸ਼ੁਰੂ ਕੀਤੀ। ਦੱਸ ਦੇਈਏ ਕਿ ਕਰੀਬ 7.5 ਮਿਲੀਅਨ (75 ਲੱਖ ਯੂਜ਼ਰਜ਼) ਦਾ ਡਾਟਾ ਡਾਰਕ ਵੈੱਬ ’ਤੇ ਦੇਖਿਆ ਗਿਆ ਹੈ, ਜਿਨ੍ਹਾਂ ’ਚ ਯੂਜ਼ਰਜ਼ ਦਾ ਨਾਮ, ਪਤਾ, ਫੋਨ ਨੰਬਰ, ਈ-ਮੇਲ ਆਈ. ਡੀ. ਅਤੇ ਕਸਟਮਰ ਆਈ. ਡੀ. ਆਦਿ ਸ਼ਾਮਲ ਹੈ।

ਘਰੇਲੂ ਆਈਡੀਓ ਅਤੇ ਵਿਅਰੇਬਲ ਬ੍ਰਾਂਡ ਬੋਟ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਦੀ ਜਾਣਕਾਰੀ ਨਾਲ ਜੁੜੇ ਸੰਭਾਵਿਤ ਡਾਟਾ ਲੀਕ ਦੀ ਜਾਂਚ ਕਰ ਰਹੀ ਹੈ। ਕੰਪਨੀ ਨੇ ਉਨ੍ਹਾਂ ਰਿਪੋਰਟਸ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਸਾਈਬਰ ਉਲੰਘਣਾ ਨੇ ਸਪੱਸ਼ਟ ਰੂਪ ਨਾਲ ਉਸ ਦੇ 75 ਲੱਖ ਤੋਂ ਵੱਧ ਗਾਹਕਾਂ ਦੇ ਡਾਟਾ ਨਾਲ ਸਮਝੌਤਾ ਕੀਤਾ ਹੈ। ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ,‘‘ਬੋਟ ਗਾਹਕਾਂ ਦੀ ਜਾਣਕਾਰੀ ਨਾਲ ਜੁੜੇ ਸੰਭਾਵਿਤ ਡਾਟਾ ਲੀਕ ਦੇ ਹਾਲੀਆ ਦਾਅਵਿਆਂ ਤੋਂ ਜਾਣੂ ਹੈ।’’ ਕੰਪਨੀ ਨੇ ਕਿਹਾ ਕਿ ਉਸ ਨੇ ਇਨ੍ਹਾਂ ਦਾਅਵਿਆਂ ਨੂੰ ਗੰਭੀਰਤਾ ਨਾਲ ਲਿਆ ਅਤੇ ਤੁਰੰਤ ਇਕ ਵਿਆਪਕ ਜਾਂਚ ਸ਼ੁਰੂ ਕੀਤੀ।

ਬੁਲਾਰੇ ਨੇ ਕਿਹਾ,‘‘ਬੋਟ ’ਚ ਗਾਹਕਾਂ ਦੇ ਡਾਟਾ ਦੀ ਸੁਰੱਖਿਆ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ। ਮੀਡੀਆ ਰਿਪੋਰਟ ਅਨੁਸਾਰ, ਕਥਿਤ ਤੌਰ ’ਤੇ ‘ਸ਼ਾਪਿਫਾਈ ਗਾਅ’ ਨਾਮਕ ਹੈਕਰ ਵੱਲੋਂ ਬੋਟ ਦੇ ਕੋਲ 75 ਲੱਖ ਯੂਜ਼ਰਜ਼ ਦਾ ਡਾਟਾ ਲੀਕ ਕੀਤਾ ਗਿਆ ਹੈ। ਲੀਕਸ ’ਚ ਯੂਜ਼ਰਜ਼ ਦਾ ਨਾਮ, ਪਤਾ, ਫੋਨ ਨੰਬਰ, ਈ-ਮੇਲ, ਪਤਾ ਅਤੇ ਗਾਹਕ ਆਈ. ਡੀ. ਵਰਗੀਆਂ ਸੰਵੇਦਨਸ਼ੀਲ ਵਿਅਕਤੀਗਤ ਜਾਣਕਾਰੀ ਉਜਾਗਰ ਹੋ ਗਈ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਹੈਕਰਸ ਨੇ ਬੋਟ ਯੂਜ਼ਰਜ਼ ਦੀ ਲਗਭਗ 2 ਗੀਗਾਬਾਈਟ ਪਰਸਨਲ ਆਈਡੈਂਟੀਫਿਏਬਲ ਇਨਫਾਰਮੇਸ਼ਨ (ਪੀ. ਆਈ. ਆਈ.) ਡਾਰਕ ਵੈੱਬ ’ਤੇ ਪਾ ਦਿੱਤੀ ਹੈ।

Add a Comment

Your email address will not be published. Required fields are marked *