ਖ਼ਰਾਬ ਮੌਸਮ ਕਾਰਨ ਨਹੀਂ ਉੱਡ ਸਕਿਆ ਰਾਹੁਲ ਦਾ ਹੈਲੀਕਾਪਟਰ

ਭੋਪਾਲ– ਕਾਂਗਰਸ ਨੇਤਾ ਰਾਹੁਲ ਗਾਂਧੀ ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲੇ ’ਚ ਰਾਤ ਆਰਾਮ ਕਰਨਗੇ ਕਿਉਂਕਿ ਖ਼ਰਾਬ ਮੌਸਮ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਰਾਹੁਲ ਨੂੰ ਰਾਤ ਨੂੰ ਸ਼ਹਿਡੋਲ ’ਚ ਰਹਿਣਾ ਪਿਆ। ਰਾਹੁਲ ਨੇ ਜਬਲਪੁਰ ਜਾਣਾ ਸੀ, ਜਿਥੋਂ ਉਨ੍ਹਾਂ ਨੇ ਦਿੱਲੀ ਲਈ ਰਵਾਨਾ ਹੋਣਾ ਸੀ। ਬਾਅਦ ’ਚ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਹੈਲੀਕਾਪਟਰ ’ਚ ਈਂਧਨ ਖ਼ਤਮ ਹੋ ਗਿਆ ਹੈ।

Add a Comment

Your email address will not be published. Required fields are marked *