‘ਦਿ ਕੇਰਲ ਸਟੋਰੀ’ ਦੀ ਸਕ੍ਰੀਨਿੰਗ ਨਾ ਕਰੇ ਦੂਰਦਰਸ਼ਨ : ਮੁੱਖ ਮੰਤਰੀ ਵਿਜਯਨ

ਤਿਰੂਵਨੰਤਪੁਰਮ – ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵੀਰਵਾਰ ਨੂੰ ਦੂਰਦਰਸ਼ਨ ਦੇ ‘ਦਿ ਕੇਰਲਾ ਸਟੋਰੀ’ ਦੇ ਪ੍ਰਸਾਰਣ ਦੇ ਫੈਸਲੇ ਦੀ ਨਿੰਦਾ ਕੀਤੀ ਅਤੇ ਜਨਤਕ ਪ੍ਰਸਾਰਕ ਨੂੰ ਵਿਵਾਦਤ ਫਿਲਮ ਦੀ ਸਕ੍ਰੀਨਿੰਗ ਨਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਿਰਕੂ ਤਣਾਅ ਵਧੇਗਾ। ਉਨ੍ਹਾਂ ਨੇ ਰਾਸ਼ਟਰੀ ਪ੍ਰਸਾਰਕ ਨੂੰ ਇਹ ਵੀ ਕਿਹਾ ਕਿ ਉਹ ਭਾਜਪਾ ਅਤੇ ਆਰ. ਐੱਸ. ਐੱਸ. ਦੀ ‘ਪ੍ਰਚਾਰ ਮਸ਼ੀਨ’ ਨਾ ਬਣੇ। ਦੂਰਦਰਸ਼ਨ ਨੇ ਐਲਾਨ ਕੀਤਾ ਹੈ ਕਿ ਇਹ ਫਿਲਮ 5 ਅਪ੍ਰੈਲ ਨੂੰ ਪ੍ਰਸਾਰਤ ਕੀਤੀ ਜਾਵੇਗੀ।

ਸੀ. ਪੀ. ਆਈ. (ਐੱਮ) ਦੇ ਸੂਬਾ ਸਕੱਤਰੇਤ ਨੇ ਦੋਸ਼ ਲਾਇਆ ਕਿ ਭਾਜਪਾ ਨੇ ਵਿਵਾਦਿਤ ਫਿਲਮ ਨੂੰ ਪ੍ਰਦਰਸ਼ਿਤ ਕਰਨ ਦਾ ਫੈਸਲਾ ਕੀਤਾ ਕਿਉਂਕਿ ਆਮ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਉਹ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਦੀ ਆਸ ਕਰ ਰਹੀ ਹੈ ਕਿਉਂਕਿ ਭਗਵਾ ਪਾਰਟੀ ਕੇਰਲ ਸਮਾਜ ’ਚ ਪੈਰ ਜਮਾਉਣ ’ਚ ਅਸਮਰਥ ਰਹੀ ਹੈ।

Add a Comment

Your email address will not be published. Required fields are marked *