ਭਾਜਪਾ ਧਰਮ ਤੇ ਕਾਂਗਰਸ ਅਧਰਮ, ਇਸ ਲਈ ਅਸੀਂ ਲੜਨਾ ਹੈ ਧਰਮਯੁੱਧ : ਕੰਗਨਾ ਰਣੌਤ

ਮੁੰਬਈ – ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਾਣੌਤ ਨੇ ਭਾਜਪਾ ਨੂੰ ਧਰਮ ਤਾਂ ਕਾਂਗਰਸ ਪਾਰਟੀ ਨੂੰ ਅਧਰਮ ਦੱਸਿਆ ਹੈ। ਵੀਰਵਾਰ ਨੂੰ ਮੰਡੀ ਜ਼ਿਲੇ ਦੇ ਸੁੰਦਰਨਗਰ ’ਚ ਮੰਡਲ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੰਗਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਅਯੁੱਧਿਆ ’ਚ ਬਣੇ ਰਾਮ ਮੰਦਰ ਨੂੰ ਲੈ ਕੇ ਇਕੱਠੇ ਕੀਤੇ ਗਏ ਚੰਦੇ ਨੂੰ ਭਾਜਪਾ ਦਾ ਸਕੈਮ ਦੱਸਿਆ ਸੀ। ਕਾਂਗਰਸੀਆਂ ਨੂੰ ਹੋਸ਼ ਨਹੀਂ ਰਹੀ ਅਤੇ ਉਹ ਕੁਝ ਵੀ ਬਿਆਨਬਾਜ਼ੀ ਕਰਦੇ ਜਾ ਰਹੇ ਹਨ। 

ਦੇਸ਼ ਵਿਚ ਕਾਂਗਰਸ ਦੀ ਕੁ-ਬੁੱਧੀ ਤੇ ਕੁ-ਰਾਜਨੀਤੀ ਖਿਲਾਫ ਭਾਜਪਾ ਨੇ ਲੜਨਾ ਹੈ। ਰਾਮ ਮੰਦਰ ਨੂੰ ਮੁਗਲਾਂ ਨੇ ਤੋੜਿਆ ਸੀ। ਉੱਥੇ ਭਗਵਾਨ ਸ਼੍ਰੀ ਰਾਮ ਨਾਲ ਜੁੜੇ ਸਬੂਤ ਮੌਜੂਦ ਹਨ ਪਰ ਇਸ ਦੇ ਬਾਵਜੂਦ ਕਾਂਗਰਸ ਭਗਵਾਨ ਸ਼੍ਰੀ ਰਾਮ ਤੇ ਮੰਦਰ ਨੂੰ ਕਾਲਪਨਿਕ ਦੱਸ ਰਹੀ ਹੈ। ਕੰਗਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਫੌਜ ਤੇ ਸ਼ਹੀਦਾਂ ’ਤੇ ਅਭੱਦਰ ਟਿੱਪਣੀ ਕਰਦੀ ਹੈ। ਭਾਜਪਾ ਦਾ ਸਭ ਤੋਂ ਵੱਡਾ ਧਰਮ ਰਾਸ਼ਟਰਵਾਦ ਹੈ ਅਤੇ ਲੋਕ ਸਭਾ ਚੋਣਾਂ-2024 ਇਕ ਧਰਮਯੁੱਧ ਹਨ। ਮੰਡੀ ਤੇ ਪਹਾੜਾਂ ਦੀਆਂ ਲੜਕੀਆਂ ਹਿੰਮਤ ਤੇ ਜੋਸ਼ ਨਾਲ ਭਰਪੂਰ ਹਨ।

Add a Comment

Your email address will not be published. Required fields are marked *