ਖ਼ਤਮ ਹੋਈਆਂ ਉਡੀਕਾਂ, ਇਸ ਦਿਨ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’

ਮੁੰਬਈ : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਜਵਾਨ’ ਦੀ ਸ਼ੂਟਿੰਗ ਖ਼ਤਮ ਹੋਣ ਦੇ ਨਾਲ ਹੀ ਇਹ ਸੁਰਖੀਆਂ ’ਚ ਆ ਗਈ ਹੈ। ਇਸ ਫ਼ਿਲਮ ਨੂੰ ਹੁਣ ਤੱਕ ਦੀ ਸਭ ਤੋਂ ਮਹਿੰਗੀਆਂ ਫ਼ਿਲਮਾਂ ’ਚੋਂ ਇਕ ਮੰਨਿਆ ਜਾਂਦਾ ਹੈ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ‘ਜਵਾਨ’ ’ਚ ਪਹਿਲੀ ਵਾਰੀ ਦੱਖਣ ਦੀ ਅਦਾਕਾਰਾ ਨਯਨਤਾਰਾ ਨਾਲ ਨਜ਼ਰ ਆਉਣਗੇ। ਇਹ ਫ਼ਿਲਮ ਸ਼ਾਹਰੁਖ ਦੀ ਐਟਲੀ ਨਾਲ ਵੀ ਪਹਿਲੀ ਫਿਲਮ ਹੋਵੇਗੀ। ਐਟਲੀ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ’ਚ ਸ਼ਾਹਰੁਖ ਖ਼ਾਨ ਤੇ ਨਯਨਤਾਰਾ ਮੁੱਖ ਭੂਮਿਕਾਵਾਂ ’ਚ ਹਨ। 

ਇਸ ’ਚ ਵਿਜੇ ਸੇਤੂਪਤੀ, ਪ੍ਰਿਆਮਣੀ, ਸਾਨੀਆ ਮਲਹੋਤਰਾ, ਯੋਗੀ ਬਾਬੂ, ਸੁਨੀਲ ਗਰੋਵਰ ਤੇ ਰਿਧੀ ਡੋਗਰਾ ਵੀ ਮੁੱਖ ਭੂਮਿਕਾਵਾਂ ’ਚ ਹਨ। ਨਾਲ ਹੀ, ਦੀਪਿਕਾ ਪਾਦੁਕੋਣ ਦੀ ਵਿਸ਼ੇਸ਼ ਦਿੱਖ ਦੇ ਨਾਲ-ਨਾਲ, ਸੰਜੇ ਦੱਤ ਦਾ ਵੀ ਇਕ ਕੈਮਿਓ ਹੈ। ਇਹ ਫ਼ਿਲਮ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ ਭਾਸ਼ਾਵਾਂ ’ਚ 7 ​​ਸਤੰਬਰ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *