Apple ਨੇ ਕੇਜਰੀਵਾਲ ਦਾ IPhone ਅਨਲੌਕ ਕਰਨ ਤੋਂ ਕੀਤਾ ਇਨਕਾਰ

ਸ਼ਰਾਬ ਘੁਟਾਲੇ ਦੇ ਮਾਮਲੇ ‘ਚ ਈ.ਡੀ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਈ.ਡੀ. ਨੇ ਕੇਜਰੀਵਾਲ ਦੇ ਆਈਫੋਨ ਦੇ ਡਾਟਾ ਦੀ ਜਾਂਚ ਕਰਨ ਲਈ ਉਨ੍ਹਾਂ ਦੇ ਫ਼ੋਨ ਨੂੰ ਅਨਲੌਕ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲ ਸਕੀ, ਜਿਸ ਕਾਰਨ ਫ਼ੋਨ ਨੂੰ ਅਨਲੌਕ ਕਰਵਾਉਣ ਲਈ ਈ.ਡੀ. ਨੇ ‘ਐਪਲ’ ਕੰਪਨੀ ਕੋਲ ਪਹੁੰਚ ਕੀਤੀ ਹੈ। 

ਜਾਣਕਾਰੀ ਮੁਤਾਬਕ ਈ.ਡੀ. ਦੀ ਹਿਰਾਸਤ ‘ਚ ਰਹਿੰਦਿਆਂ ਈ.ਡੀ. ਵੱਲੋਂ ਕੇਜਰੀਵਾਲ ਤੋਂ ਲਗਾਤਾਰ ਸਵਾਲ ਪੁੱਛੇ ਜਾ ਰਹੇ ਹਨ ਤੇ ਕੇਜਰੀਵਾਲ ਦੇ ਫ਼ੋਨ ਦਾ ਡਾਟਾ ਚੈੈੱਕ ਕਰਵਾਉਣ ਲਈ ਉਸ ਨੂੰ ਅਨਲੌਕ ਕਰਵਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ‘ਤੇ ਜਦੋਂ ਈ.ਡੀ. ਨੇ ਕੇਜਰੀਵਾਲ ਦਾ ਫੋਨ ਅਨਲੌਕ ਕਰਵਾਉਣ ਲਈ ‘ਐਪਲ’ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਈ.ਡੀ. ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਫ਼ੋਨ ਨੂੰ ਅਨਲੌਕ ਕਰਨ ਲਈ ਪਾਸਵਰਡ ਜ਼ਰੂਰੀ ਹੈ ਤੇ ਇਸ ਤੋਂ ਬਗੈਰ ਫ਼ੋਨ ਨੂੰ ਨਹੀਂ ਅਨਲੌਕ ਕੀਤਾ ਜਾ ਸਕਦਾ।

ਜ਼ਿਕਰਯੋਗ ਹੈ ਕਿ ਈ.ਡੀ. ਵੱਲੋਂ ਸ਼ਰਾਬ ਘੁਟਾਲੇ ਦੇ ਮਾਮਲੇ ‘ਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ‘ਚ ਅਦਾਲਤ ‘ਚ ਸੁਣਵਾਈ ਤੋਂ ਬਾਅਦ ਬੀਤੇ ਦਿਨੀਂ ਉਨ੍ਹਾਂ ਨੂੰ 15 ਦਿਨ ਦੀ ਨਿਆਂਇਕ ਹਿਰਾਸਤ ਦੌਰਾਨ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਸੰਜੈ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮੰਤਰੀ ਸ਼ੁਰੂ ਤੋਂ ਹੀ ਇਨਾਂ ਦੋਸ਼ਾਂ ਨੂੰ ਨਕਾਰਦੇ ਆ ਰਹੇ ਹਨ, ਪਰ ਇਸ ਦੇ ਬਾਵਜੂਦ ਇਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਨਹੀਂ ਮਿਲ ਸਕਿਆ ਹੈ। ਇਨ੍ਹਾਂ ‘ਚੋਂ ਸਿਰਫ਼ ਸੰਜੈ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਸਕੀ ਹੈ। 

Add a Comment

Your email address will not be published. Required fields are marked *