ਟੀ. ਵੀ. ਸੀਰੀਅਲਾਂ ‘ਚ ਕੀਤੇ ਗਏ ‘ਵਿਆਹ’ ਹੁਣ ਮੰਨੇ ਜਾਣਗੇ ਸੱਚ
ਪਾਕਿਸਤਾਨ ਦੇ ਇੱਕ ਧਾਰਮਿਕ ਸਕੋਲਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ‘ਚ ਉਨ੍ਹਾਂ ਵੱਲੋਂ ਕੀਤੇ ਗਏ ਐਲਾਨ ਨੇ ਚਾਰੇ ਪਾਸੇ ਹਫੜਾ-ਦਫੜੀ ਮਚਾ ਦਿੱਤੀ ਹੈ। ਉਨ੍ਹਾਂ ਮੁਤਾਬਕ ਸੀਰੀਅਲਾਂ (ਪਾਕਿਸਤਾਨੀ ਡਰਾਮਾ) ‘ਚ ਕੀਤੇ ਗਏ ਨਿਕਾਹ ਅਸਲੀ ਮੰਨੇ ਜਾਣਗੇ। ਇਸ ਜੋੜੇ ਨੂੰ ਅਸਲ ਜ਼ਿੰਦਗੀ ‘ਚ ਪਤੀ-ਪਤਨੀ ਦਾ ਦਰਜਾ ਮਿਲੇਗਾ।
ਹਾਲਾਂਕਿ ਇਹ ਵੀਡੀਓ ਰਮਜ਼ਾਨ 2023 ਦੌਰਾਨ ਜਾਰੀ ਕੀਤਾ ਗਿਆ ਸੀ, ਪਰ ਇਸ ਸਾਲ ਇਸ ਦੀਆਂ ਕਲਿੱਪ ਫਿਰ ਤੋਂ ਵਾਇਰਲ ਹੋਈਆਂ ਹਨ। ਨਿੱਜੀ ਟੀਵੀ ਚੈਨਲਾਂ ਦੇ ਸ਼ੋਆਂ ‘ਚ ਹਿੱਸਾ ਲੈਣ ਵਾਲੇ ਇਨ੍ਹਾਂ ਵਿਦਵਾਨਾਂ ਅਨੁਸਾਰ ਟੀ. ਵੀ. ਅਦਾਕਾਰਾਂ ਦੇ ਸ਼ੋਅ ‘ਚ ਦਿਖਾਏ ਗਏ ਨਿਕਾਹ ਜਾਇਜ਼ ਵਿਆਹ ਮੰਨੇ ਜਾਣਗੇ।
ਵੀਡੀਓ ‘ਚ ਕਹਿੰਦੇ ਹਨ ਕਿ ਇਹ ਕਿਉਂ ਨਹੀਂ ਜੇਕਰ ਟੀ. ਵੀ. ਡਰਾਮੇ ‘ਚ ਇੱਕ ਸੀਨ ਲਈ ਨਿਕਾਹ ਪਰਫਾਰਮ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ 2 ਗਵਾਹ ਮੌਜ਼ੂਦ ਹਨ ਤਾਂ ਇਹ ਇੱਕ ਵੈਲੀਡ ਨਿਕਾਹ ਦੀ ਤਰ੍ਹਾਂ ਮੰਨਿਆ ਜਾਵੇਗਾ। ਇਸ ਕੁਮੈਂਟ ਤੋਂ ਬਾਅਦ ਸੇਲੇਬਸ ਤੋਂ ਆਮ ਜਨਤਾ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦੇ ਸੀਰੀਅਲਜ਼ ਵਿੱਚ ਨਿਕਾਹ ਦੇ ਸੀਨਜ਼ ਇਸ ਤਰ੍ਹਾਂ ਵਿਖਾਏ ਜਾਂਦੇ ਹਨ ਕਿ ਅਸਲ ਜ਼ਿੰਦਗੀ ‘ਚ ਇਹ ਹਕੀਕਤ ਤੋਂ ਕੁਝ ਵੀ ਲੈਣਾ-ਦੇਣਾ ਨਹੀਂ ਸੀ।

