ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ’ਚ ਵਾਨਖੇੜੇ ਨੂੰ ਹਾਈ ਕੋਰਟ ਵਲੋਂ ਮਿਲੀ ਵੱਡੀ ਰਾਹਤ
April 2, 2024
![](http://mehakewattan.com/wp-content/uploads/2024/04/2024_4image_10_03_030297639case-ll.jpg)
ਮੁੰਬਈ – ਬੰਬੇ ਹਾਈ ਕੋਰਟ ਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਡਰੱਗਜ਼ ਮਾਮਲੇ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਅਧੀਨ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਵਲੋਂ ਗ੍ਰਿਫ਼ਤਾਰ ਕੀਤੇ ਗਏ ਆਈ. ਆਰ. ਐੱਸ. ਅਧਿਕਾਰੀ ਸਮੀਰ ਵਾਨਖੇੜੇ ਨੂੰ ਰਾਹਤ ਦਿਦਿਆਂ ਸੋਮਵਾਰ ਕਿਹਾ ਕਿ ਉਸ ਵਿਰੁੱਧ 10 ਅਪ੍ਰੈਲ ਤੱਕ ਕੋਈ ਸਜ਼ਾਯੋਗ ਕਾਰਵਾਈ ਨਾ ਕੀਤੀ ਜਾਵੇ।
ਐੱਨ. ਸੀ. ਬੀ. ਨੇ ਰਾਜਪੂਤ ਦੀ ਮੌਤ ਨਾਲ ਸਬੰਧਤ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਹੇਠ ਨਾਈਜੀਰੀਅਾ ਦੇ ਇਕ ਨਾਗਰਿਕ ਦੀ ਗ੍ਰਿਫਤਾਰੀ ਨਾਲ ਜੁੜੇ ਇਕ ਹੋਰ ਮਾਮਲੇ ਸਬੰਧੀ ਵਾਨਖੇੜੇ ਖਿਲਾਫ ਮੁੱਢਲੀ ਜਾਂਚ ਸ਼ੁਰੂ ਕੀਤੀ ਹੈ। ਦੋਵਾਂ ਮਾਮਲਿਆਂ ਦੀ ਜਾਂਚ ਵਾਨਖੇੜੇ ਨੇ ਕੀਤੀ ਸੀ। ਵਾਨਖੇੜੇ ਖ਼ਿਲਾਫ਼ ਇਹ ਜਾਂਚ ਇਕ ਬੇਨਾਮੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ।