ਅਮਰੀਕਾ ‘ਚ ਵਧੇ ਚੋਰੀ ਮਾਮਲੇ, ਪੁਲਸ ਨੇ ਪ੍ਰਵਾਸੀ ਡਕੈਤੀ ਦਸਤੇ ਪ੍ਰਤੀ ਕੀਤਾ ਸਾਵਧਾਨ

ਅਮਰੀਕਾ ਵਿਖੇ ਆਕਲੈਂਡ ਕਾਊਂਟੀ ਵਿਚ ਉਚ ਸ਼੍ਰੇਣੀ ਦੇ ਘਰਾਂ ਵਿਚ ਚੋਰੀਆਂ ਵਿਚ ਵਾਧਾ ਹੋਇਆ ਹੈ। ਹਾਲ ਦੇ ਮਹੀਨਿਆਂ ਵਿਚ ਇਸ ਸਬੰਧੀ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਇਸ ਮਗਰੋਂ ਪੁਲਸ ਨੇ ਚਿਤਾਵਨੀ ਜਾਰੀ ਕੀਤੀ ਹੈ। ਪੁਲਸ ਨੇ ਇਨ੍ਹਾਂ ਚੋਰੀਆਂ ਪਿੱਛੇ ਪ੍ਰਵਾਸੀ ਡਕੈਤੀ ਦਸਤੇ ਸ਼ਾਮਲ ਹੋਣ ਦਾ ਖਦਸ਼ਾ ਜਤਾਇਆ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। 

ਇਕ ਸਮਾਚਾਰ ਏਜੰਸੀ ਮੁਤਾਬਕ ਆਕਲੈਂਡ ਕਾਊਂਟੀ ਦੇ ਸ਼ੈਰਿਫ ਨੇ ਇਕ ਬਿਆਨ ਵਿਚ ਕਿਹਾ,”ਜ਼ਿਆਦਤਰ ਚੋਰ ਸਮੂਹਾਂ ਵਿਚ ਆਉਂਦੇ ਹਨ ਅਤੇ ਉਹ ਬੈਕਪੈਕ ਵਾਲੀਆਂ ਟੀਮਾਂ ਵਿੱਚ ਆਉਂਦੇ ਹਨ। ਹਰੇਕ ਬੈਕਪੈਕ ਵਿੱਚ ਇੱਕ ਵੱਖਰਾ ਟੂਲਸੈੱਟ ਹੁੰਦਾ ਹੈ। ਉਹ ਯੋਜਨਾਬੱਧ ਤਰੀਕੇ ਨਾਲ ਚੋਰੀ ਨੂੰ ਅੰਜਾਮ ਦਿੰਦੇ ਹਨ। ਜੇਕਰ ਤੁਹਾਡੇ ਕੋਲ ਅਲਾਰਮ ਹੈ ਤਾਂ ਇਸਦੀ ਵਰਤੋਂ ਕਰੋ, ਆਪਣੀਆਂ ਡਿਵਾਈਸਾਂ ਨੂੰ ਹਾਰਡਵਾਇਰ ਕਰਨ ਦੀ ਕੋਸ਼ਿਸ਼ ਕਰੋ।”

Add a Comment

Your email address will not be published. Required fields are marked *