ਤਰਨਤਾਰਨ ’ਚ ਰਚੀ ਗਈ ਸੀ ਬਾਬਾ ਤਰਸੇਮ ਸਿੰਘ ਦੇ ਕਤਲ ਦੀ ਸਾਜ਼ਿਸ਼

ਖਟੀਮਾ- ਨਾਨਕਮੱਤਾ ਗੁਰਦੁਆਰਾ ਸਾਹਿਬ ਦੇ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਦੀ ਸਾਜ਼ਿਸ਼ ਤਰਨਤਾਰਨ ’ਚ ਰਚੀ ਗਈ ਸੀ। ਕਤਲ ਦਾ ਮੁਲਜ਼ਮ ਤਰਨਤਾਰਨ ਦੇ ਮੀਆਂਵਿੰਡ ਦਾ ਵਾਸੀ ਸਰਬਜੀਤ ਸਿੰਘ ਕੱਟੜਪੰਥੀ ਵਿਚਾਰਧਾਰਾ ਵਾਲਾ ਦੱਸਿਆ ਗਿਆ ਹੈ। ਦੂਜੇ ਪਾਸੇ ਵਾਰਦਾਤ ਤੋਂ 3 ਦਿਨ ਬਾਅਦ ਵੀ ਕਾਤਲ ਪੁਲਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਉਨ੍ਹਾਂ ਦੇ ਖਟੀਮਾ ਜਾਂ ਫਿਰ ਪੀਲੀਭੀਤ ਦੇ ਰਸਤਿਓਂ ਨੇਪਾਲ ਭੱਜਣ ਦਾ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਉੱਤਰਾਖੰਡ ਪੁਲਸ ਨੇ ਨੇਪਾਲ ਅਤੇ ਬੰਗਾਲ ’ਚ ਡੇਰਾ ਲਾ ਲਿਆ ਹੈ। ਇਸ ਦੇ ਨਾਲ ਹੀ ਕੈਨੇਡਾ ਅੰਬੈਸੀ ਨਾਲ ਸੰਪਰਕ ਵੀ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ 28 ਮਾਰਚ ਸਵੇਰੇ ਲਗਭਗ ਸਵਾ 6 ਵਜੇ ਬਾਬਾ ਤਰਸੇਮ ਸਿੰਘ ਦਾ ਬਾਈਕ ਸਵਾਰ ਦੋ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤੀ ਸੀ। ਇਸ ਮਾਮਲੇ ’ਚ ਤਰਨਤਾਰਨ ਦੇ ਸਰਬਜੀਤ ਤੇ ਯੂ. ਪੀ. (ਬਿਲਾਸਪੁਰ) ਦੇ ਪਿੰਡ ਸਿਹੋਰਾ ਦੇ ਵਾਸੀ ਅਮਰਜੀਤ ਸਮੇਤ ਉੱਤਰਾਖੰਡ ਦੇ ਇਕ ਰਿਟਾਇਰਡ ਆਈ. ਏ. ਐੱਸ. ਹਰਬੰਸ ਚੁਘ ਸਮੇਤ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਅਮਰਜੀਤ 15 ਸਾਲ ਪਹਿਲਾਂ ਹੀ ਪਰਿਵਾਰ ਨਾਲ ਤਰਨਤਾਰਨ ਚਲਾ ਗਿਆ ਸੀ। ਉੱਥੇ ਉਸ ਦੀ ਮੁਲਾਕਾਤ ਸਰਬਜੀਤ ਸਿੰਘ ਨਾਲ ਹੋਈ ਸੀ।

ਇਸੇ ਵਿਚਾਲੇ ਗੁਰੂ ਘਰ ਨੂੰ ਲੈ ਕੇ ਤਰਸੇਮ ਸਿੰਘ ਨਾਲ ਹੋਏ ਵਿਵਾਦ ’ਚ ਨਾਨਕਮੱਤਾ ’ਚ ਅੰਦੋਲਨ ਹੋਏ, ਜਿਸ ਵਿਚ ਦੋਵਾਂ ਦੀ ਸਰਗਰਮੀ ਵਧ ਗਈ। ਦੱਸਿਆ ਜਾ ਰਿਹਾ ਹੈ ਕਿ ਵਿਵਾਦ ਦੌਰਾਨ ਸਰਬਜੀਤ ਤੇ ਅਮਰਜੀਤ ਕਈ ਵਾਰ ਤਰਾਈ ’ਚ ਆ ਕੇ ਵਿਰੋਧ ਅੰਦੋਲਨ ਵਿਚ ਸ਼ਾਮਲ ਵੀ ਹੋਏ ਹਨ। ਗੁਰੂ ਘਰ ਦਾ ਵਿਵਾਦ ਜ਼ਿਆਦਾ ਵਧਣ ਤੋਂ ਬਾਅਦ ਦੋਵਾਂ ਕੱਟੜਪੰਥੀ ਵਿਚਾਰਧਾਰਾ ਦੇ ਮੁਲਜ਼ਮਾਂ ਨੇ ਕੁਝ ਮਹੀਨੇ ਪਹਿਲਾਂ ਹੀ ਬਾਬਾ ਤਰਸੇਮ ਸਿੰਘ ਦੇ ਕਤਲ ਦੀ ਯੋਜਨਾ ਬਣਾਈ ਅਤੇ ਸ਼ਾਤਿਰਾਨਾ ਅੰਦਾਜ਼ ਨਾਲ ਨਾਨਕਮੱਤਾ ਆ ਕੇ ਕਤਲਕਾਂਡ ਨੂੰ ਅੰਜਾਮ ਦੇ ਦਿੱਤਾ।

Add a Comment

Your email address will not be published. Required fields are marked *