ਕੋਵਿਡ ਦੇ ਮੱਦੇਨਜ਼ਰ ਹਰ ਸਾਵਧਾਨੀ ਵਰਤਾਂਗੇ ਪਰ ਨਹੀਂ ਰੁਕੇਗੀ ‘ਭਾਰਤ ਜੋੜੋ ਯਾਤਰਾ’ : ਖੁਰਸ਼ੀਦ

ਲਖਨਊ-ਕੋਵਿਡ ਦੇ ਵਧਦੇ ਇਨਫੈਕਸ਼ਨ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ‘ਭਾਰਤ ਜੋੜੋ ਯਾਤਰਾ’ ਰੋਕਣ ਸਬੰਧੀ ਚਿੱਠੀ ਲਿਖੇ ਜਾਣ ਦਰਮਿਆਨ ਯਾਤਰਾ ਦੀ ਸੂਬਾਈ ਤਾਲਮੇਲ ਕਮੇਟੀ ਦੇ ਪ੍ਰਧਾਨ ਸਲਮਾਨ ਖੁਰਸ਼ੀਦ ਨੇ ਵੀਰਵਾਰ ਕਿਹਾ ਕਿ ਯਾਤਰਾ ਨਹੀਂ ਰੋਕੀ ਜਾਵੇਗੀ। ਖੁਰਸ਼ੀਦ ਨੇ ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਆਪਣੀ ਯਾਤਰਾ ’ਚ ਕੋਵਿਡ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਸਭ ਤੋਂ ਪਹਿਲਾਂ ਹਰ ਹਾਲ ’ਚ ਕਰੇਗੀ ਪਰ ਯਾਤਰਾ ਨਹੀਂ ਰੁਕੇਗੀ। ਕਾਂਗਰਸ ਨੇਤਾ ਕੋਲੋਂ ਪੁੱਛਿਆ ਗਿਆ ਸੀ ਕਿ ਮਾਂਡਵੀਆ ਨੇ ਰਾਹੁਲ ਨੂੰ ਚਿੱਠੀ ਲਿਖ ਕੇ ਯਾਤਰਾ ਰੋਕਣ ਲਈ ਕਿਹਾ ਹੈ ਕਿਉਂਕਿ ਯਾਤਰਾ ਪ੍ਰੋਗਰਾਮ ’ਤੇ ਇਸ ਦਾ ਅਸਰ ਪਵੇਗਾ। ਯਾਤਰਾ ਦੀ ਉੱਤਰ ਪ੍ਰਦੇਸ਼ ਤਾਲਮੇਲ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਲੋਕਤੰਤਰਿਕ ਵਿਵਸਥਾ ’ਚ ਹਰ ਪਾਰਟੀ ਅਤੇ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ।

ਕਾਂਗਰਸ ਦੀ ਇਸ ਯਾਤਰਾ ਤੋਂ ਸਰਕਾਰ ਡਰ ਗਈ ਹੈ, ਇਸ ਲਈ ਤਰ੍ਹਾਂ-ਤਰ੍ਹਾਂ ਦੇ ਹੁਕਮ ਅਤੇ ਚਿੱਠੀਆਂ ਜਾਰੀ ਕਰ ਰਹੀ ਹੈ। ਖੁਰਸ਼ੀਦ ਨੇ ਇਕ ਹੋਰ ਸਵਾਲ ’ਤੇ ਕਿਹਾ ਕਿ ਪਾਰਟੀ ਯਾਤਰਾ ਕੱਢਣ ਲਈ ਸਬੰਧਤ ਪ੍ਰਸ਼ਾਸਨ ਕੋਲੋਂ ਜ਼ਰੂਰੀ ਇਜਾਜ਼ਤ ਲੈਂਦੀ ਹੈ। ਜੇਕਰ ਭਾਜਪਾ ਸਰਕਾਰ ਨੇ ਪ੍ਰਸ਼ਾਸਨ ਰਾਹੀਂ ‘ਭਾਰਤ ਜੋੜੋ ਯਾਤਰਾ’ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਲੋਕਤੰਤਰਿਕ ਸੰਸਥਾਵਾਂ ਨੂੰ ਜਵਾਬ ਦੇਣਾ ਪਵੇਗਾ। ਸੰਸਦ ’ਚ ਮਾਸਕ ਨੂੰ ਜ਼ਰੂਰੀ ਕੀਤੇ ਜਾਣ ਅਤੇ ਪ੍ਰਧਾਨ ਮੰਤਰੀ ਦੇ ਮਾਸਕ ਪਹਿਨ ਕੇ ਸਦਨ ਪੁੱਜਣ ਵਾਲੇ ਪੁੱਛੇ ਗਏ ਇਕ ਸਵਾਲ ’ਤੇ ਖੁਰਸ਼ੀਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਹੁਤ ਚੰਗੇ ਥਿਏਟਰ ਆਰਟਿਸਟ ਹਨ।

Add a Comment

Your email address will not be published. Required fields are marked *