ਟਾਕਾਨਿਨੀ ਗੁਰੂ ਘਰ ‘ਚ ਕਵੀਸ਼ਰੀ ਜਥੇ ਦੇ ਕੀਰਤਨ ਨੇ ਸੰਗਤ ਕੀਤੀ ਮੰਤਰ ਮੁਗਧ

ਆਕਲੈਂਡ – ਨਿਊਜ਼ੀਲੈਂਡ ਅੱਜ ਹਫ਼ਤਾਵਾਰੀ ਦੀਵਾਨ ਵਿੱਚ ਟਾਕਾਨਿਨੀ ਗੁਰੂ ਘਰ ਵਿੱਚ ਭਾਈ ਗੁਰਮੁੱਖ ਸਿੰਘ ਐਮ. ਏ ਦੇ ਕਵੀਸ਼ਰੀ ਜਥੇ ਨੇ ਸਵਾ ਘੰਟੇ ਦੇ ਦੀਵਾਨ ਵਿੱਚ ਭਾਈ ਪੱਲੇ ਦੇ ਪ੍ਰਸੰਗ ਕਰਵਾਏ ਤੇ ਸਾਰੀ ਸੰਗਤ ਮੰਤਰ ਮੁਗਧ ਹੋ ਗਈ। ਸਾਰੇ ਹਾਲ ਵਿੱਚ ਐਸੀ ਚੁੱਪ ਵਰਤੀ ਸੀ ਜਿਵੇ ਜਥੇ ਨੇ ਕੀਲ ਲਏ ਹੋਣ। ਜਦੋਂ ਸੰਗਤਾਂ ਦੇ ਵਿਚਾਰ ਜਾਨਣੇ ਚਾਹੇ ਤਾ ਆਪ ਮੁਹਾਰੇ ਕਹਿ ਰਹੇ ਸਨ ਕੇ ਉਨ੍ਹਾਂ ਨਿਊਜ਼ੀਲੈਡ ਵਿੱਚ ਅੱਜ ਤੱਕ ਅਜਿਹਾ ਕਵੀਸ਼ਰੀ ਜਥਾ ਨਹੀ ਸੁਣਿਆ। 

ਸੰਗਤਾਂ ਵਾਰ-ਵਾਰ ਉਨ੍ਹਾਂ ਦੇ ਅਗਲੇ ਪ੍ਰੋਗਰਾਮਾਂ ਦਾ ਵੇਰਵਾ ਪੁੱਛ ਰਹੀਆਂ ਸਨ। ਭਾਈ ਸੁਖਬੀਰ ਸਿੰਘ ਹੈਡ ਗ੍ਰੰਥੀ ਖਡੂਰ ਸਾਹਿਬ ਨੇ ਸੰਗਤ ਨੂੰ ਕਥਾ ਸਰਵਣ ਕਰਵਾਈ ਅਤੇ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਨੇ ਅਰਦਾਸ ਦੀ ਸੇਵਾ ਕੀਤੀ। ਦੋਨੋ ਜਥਿਆਂ ਦੇ ਅਗਲੇ ਦੀਵਾਨ ਕੱਲ੍ਹ ਸੋਮਵਾਰ ਤੋ ਬੁੱਧਵਾਰ ਤੱਕ ਸ਼ਾਮ 6:30 ਤੋ 8:30 ਸ਼ਾਮ ਟਾਕਾਨਿਨੀ ਗੁਰੂ ਘਰ ਅਤੇ ਵੀਰਵਾਰ ਅਤੇ ਸ਼ੁੱਕਰਵਾਰ ਸ਼ਾਮ ਉਟਾਹੂਹੂ ਗੁਰੂ ਘਰ ਵਿੱਚ ਸਜਣਗੇ ਅਤੇ ਸ਼ਨੀਵਾਰ ਸਵੇਰੇ ਨਗਰ ਕੀਰਤਨ ਵਿੱਚ 10-12 ਵਜੇ ਸਵੇਰੇ ਹਾਜਰੀ ਭਰਨਗੇ ।

Add a Comment

Your email address will not be published. Required fields are marked *