ਨੀਦਰਲੈਂਡ ਦੇ ਏਡੇ ਸ਼ਹਿਰ ‘ਚ ਕਈ ਲੋਕਾਂ ਨੂੰ ਬਣਾਇਆ ਗਿਆ ਬੰਧਕ

ਐਡੇ/ਨੀਦਰਲੈਂਡ – ਨੀਦਰਲੈਂਡ ਦੇ ਐਡੇ ਸ਼ਹਿਰ ਵਿੱਚ ਪੁਲਸ ਨੇ ਉਸ ਇਲਾਕੇ ਦੀ ਘੇਰਾਬੰਦੀ ਕੀਤੀ ਹੈ, ਜਿੱਥੇ ਇੱਕ ਇਮਾਰਤ ਵਿੱਚ ਕਈ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਪੁਲਸ ਦੇ ਬੁਲਾਰੇ ਸਾਈਮਨ ਕਲੋਕ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਐਡੇ ਸ਼ਹਿਰ ਵਿੱਚ ਲੋਕਾਂ ਨੂੰ ਬੰਧਕ ਬਣਾਇਆ ਗਿਆ ਹੈ ਪਰ ਉਨ੍ਹਾਂ ਨੇ ਘਟਨਾ ਦੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।

ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤਾ, ”ਇਸ ਘਟਨਾ ਦੇ ਪਿੱਛੇ ਕਿਸੇ ਅੱਤਵਾਦੀ ਇਰਾਦੇ ਦੇ ਫਿਲਹਾਲ ਕੋਈ ਸੰਕੇਤ ਨਹੀਂ ਮਿਲੇ ਹਨ।” ਇਸ ਤੋਂ ਪਹਿਲਾਂ ਪੁਲਸ ਨੇ ਐਡੇ ਸ਼ਹਿਰ ‘ਚ ਇਕ ਕੇਂਦਰੀ ਚੌਰਾਹੇ ਨੇੜੇ 150 ਘਰਾਂ ਨੂੰ ਖਾਲੀ ਕਰਵਾਉਂਦੇ ਹੋਏ ਕਿਹਾ ਸੀ ਕਿ ਇਲਾਕੇ ਵਿਚ ਵਿਅਕਤੀ ਮੌਜੂਦ ਹੈ ਜੋ ਉਹਨਾਂ ਜਾਂ ਦੂਜਿਆਂ ਲਈ ਖ਼ਤਰਾ ਹੋ ਸਕਦਾ ਹੈ।

ਐਮਸਟਰਡਮ ਤੋਂ 85 ਕਿਲੋਮੀਟਰ (53 ਮੀਲ) ਦੱਖਣ-ਪੂਰਬ ਵਿੱਚ, ਇੱਕ ਪੇਂਡੂ ਬਾਜ਼ਾਰ ਕਸਬੇ ਐਡੇ ਵਿੱਚ ਘਟਨਾ ਸਥਾਨ ਦੀਆਂ ਤਸਵੀਰਾਂ ਆਈਆਂ ਹਨ, ਜਿਨ੍ਹਾਂ ਵਿਚ ਪੁਲਸ ਅਤੇ ਫਾਇਰਫਾਈਟਰ ਇੱਕ ਘੇਰਾਬੰਦੀ ਵਾਲੇ ਖੇਤਰ ਵਿੱਚ ਸੜਕਾਂ ‘ਤੇ ਨਜ਼ਰ ਆ ਰਹੇ ਹਨ। ਨਗਰਪਾਲਿਕਾ ਨੇ ਕਿਹਾ ਕਿ ਐਡੇ ਦੇ ਕੇਂਦਰੀ ਹਿੱਸੇ ਵਿੱਚ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।

Add a Comment

Your email address will not be published. Required fields are marked *