ਕੈਂਸਰ ਪੀੜਤ ਨੌਜਵਾਨ ਨੂੰ ‘ਸੀ.ਏ.ਆਰ.ਟੀ. ਥੈਰੇਪੀ’ ਰਾਹੀਂ ਮਿਲੀ ਨਵੀਂ ਜ਼ਿੰਦਗੀ

ਲੰਡਨ – ਕੈਂਸਰ ਤੋਂ ਪੀੜਤ ਭਾਰਤੀ ਮੂਲ ਦੇ ਨੌਜਵਾਨ ਯੁਵਨ ਠੱਕਰ ਦਾ ਕਹਿਣਾ ਹੈ ਕਿ ਉਹ ਹਜ਼ਾਰਾਂ ਲੋਕਾਂ ਤੱਕ ਨਵੀਨਤਾਕਾਰੀ ਇਲਾਜਾਂ ਨੂੰ ਪਹੁੰਚਯੋਗ ਬਣਾਉਣ ਲਈ ਬ੍ਰਿਟਿਸ਼ ਸਰਕਾਰ ਦੁਆਰਾ ਫੰਡ ਦਿੱਤੇ ਗਏ ਇਲਾਜ ਤੋਂ ਬਾਅਦ ਉਨ੍ਹਾਂ ਚੀਜ਼ਾਂ ਦਾ ਆਨੰਦ ਲੈਣ ਦੇ ਯੋਗ ਹੋਇਆ ਹੈ, ਜੋ ਉਸਨੂੰ ਪਸੰਦ ਹੈ। ਠੱਕਰ 6 ਸਾਲ ਦੀ ਉਮਰ ਵਿਚ ਕੈਂਸਰ (ਲਿਊਕੇਮੀਆ) ਗ੍ਰਸਤ ਪਾਏ ਗਏ ਸਨ।

ਲੰਡਨ ਦੇ ਨੇੜੇ ਵਾਟਫੋਰਡ ਦੇ ਰਹਿਣ ਵਾਲੇ 16 ਸਾਲਾ ਠੱਕਰ ਬ੍ਰਿਟੇਨ ਦੇ ਪਹਿਲੇ ਅੱਲੜ੍ਹ ਹਨ ਜਿਨ੍ਹਾਂ ਨੂੰ ਵੱਕਾਰੀ ਸੀ. ਏ.ਆਰ.ਟੀ ਥੈਰੇਪੀ ਦਿੱਤੀ ਗਈ ਸੀ ਅਤੇ ਇਹ ਕੈਂਸਰ ਡਰੱਗ ਫੰਡ (ਸੀ. ਡੀ. ਐੱਫ.) ਨਾਲ ਸੰਭਵ ਹੋਇਆ ਹੈ। ਇਸ ਇਲਾਜ ਪ੍ਰਣਾਲੀ ਨੂੰ ਟਿਸਾਜੇਨਲੇਕਲੂਸੇਲ (ਕਿਮਰੀਆ) ਵੀ ਕਹਿੰਦੇ ਹਨ। ਨੈਸ਼ਨਲ ਹੈਲਥ ਸਰਵਿਸ ਨੇ ਇਸ ਹਫ਼ਤੇ ਦੇ ਅੰਤ ਵਿਚ ਸੀ.ਡੀ.ਐਫ. ਦੀ ਸਹਾਇਤਾ ਨਾਲ 1,00,000 ਮਰੀਜ਼ਾਂ ਨੂੰ ਨਵੀਨਤਮ ਅਤੇ ਸਭ ਤੋਂ ਨਵੀਨਤਮ ਇਲਾਜ ਮੁਹੱਈਆ ਕਰਾਉਣ ਦੀ ਪ੍ਰਾਪਤੀ ਹਾਸਲ ਕੀਤੀ ਹੈ। ਅਜਿਹੇ ਇਲਾਜਾਂ ਦੇ ਅਣਦੱਸੇ ਖਰਚੇ ਇਸ ਫੰਡ ਦੁਆਰਾ ਕਵਰ ਕੀਤੇ ਜਾਂਦੇ ਹਨ।

ਠੱਕਰ ਨੇ ਕਿਹਾ ਕਿ ਸੀ.ਏ.ਆਰ.ਟੀ. ਪ੍ਰਣਾਲੀ ਨਾਲ ਇਲਾਜ ਕਰਵਾਉਣ ਤੋਂ ਬਾਅਦ ਮੇਰੀ ਜ਼ਿੰਦਗੀ ਬੜੀ ਬਦਲ ਗਈ ਹੈ। ਉਸ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਕਈ ਵਾਰ ਹਸਪਤਾਲ ਦੇ ਚੱਕਰ ਲਗਾਉਣੇ ਪਏ ਅਤੇ ਲੰਬੇ ਸਮੇਂ ਤੱਕ ਸਕੂਲ ਤੋਂ ਬਾਹਰ ਰਹਿਣਾ ਪੈਂਦਾ ਹੈ ਪਰ ਹੁਣ ਮੈਂ ਸਨੂਕਰ ਜਾਂ ਪੂਲ ਖੇਡਣ, ਦੋਸਤਾਂ ਅਤੇ ਪਰਿਵਾਰ ਨੂੰ ਮਿਲਣ ਅਤੇ ਛੁੱਟੀਆਂ ਦਾ ਆਨੰਦ ਮਾਣ ਰਿਹਾ ਹਾਂ।

Add a Comment

Your email address will not be published. Required fields are marked *