ਮੁਕੇਸ਼ ਅੰਬਾਨੀ ਦੀ ਧੀ ਨੇ ਵੇਚਿਆ ਲਾਸ ਏਂਜਲਸ ਵਾਲਾ ਘਰ

ਮੁੰਬਈ— ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਸਫ਼ਲ ਕਾਰੋਬਾਰੀ ਔਰਤਾਂ ‘ਚੋਂ ਇਕ ਹੈ। ਈਸ਼ਾ ਅੰਬਾਨੀ ਅਕਸਰ ਆਪਣੀ ਲਗਜ਼ਰੀ ਲਾਈਫਸਟਾਈਲ ਅਤੇ ਮਹਿੰਗੇ ਪਹਿਰਾਵੇ ਅਤੇ ਗਹਿਣਿਆਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਉਸ ਕੋਲ ਬੇਸ਼ੁਮਾਰ ਦੌਲਤ ਹੈ, ਜਿਸ ‘ਚ ਉਸ ਦੇ ਲਾਸ ਏਂਜਲਸ ਦੇ ਘਰ ਦੀ ਹਮੇਸ਼ਾ ਚਰਚਾ ਹੁੰਦੀ ਹੈ।

ਹੁਣ ਖ਼ਬਰਾਂ ਆ ਰਹੀਆਂ ਹਨ ਕਿ ਈਸ਼ਾ ਅੰਬਾਨੀ ਨੇ ਆਪਣਾ ਘਰ ਵੇਚ ਦਿੱਤਾ ਹੈ। ਅੰਬਾਨੀ ਪਰਿਵਾਰ ਦੇ ਇੱਕ ਫੈਨ ਪੇਜ ਅਨੁਸਾਰ, ਈਸ਼ਾ ਅੰਬਾਨੀ ਅਤੇ ਪਤੀ ਆਨੰਦ ਪੀਰਾਮਲ ਨੇ ਆਪਣਾ ਲਾਸ ਏਂਜਲਸ ਵਾਲਾ ਘਰ ਅਮਰੀਕੀ ਗਾਇਕਾ ਜੈਨੀਫਰ ਲੋਪੇਜ਼ ਅਤੇ ਉਸ ਦੇ ਸਾਥੀ ਬੇਨ ਐਫਲੇਕ ਨੂੰ ਵੇਚ ਦਿੱਤਾ ਹੈ। ਜੈਨੀਫਰ ਲੋਪੇਜ਼ ਅਤੇ ਉਸ ਦੇ ਸਾਥੀ ਬੇਨ ਐਫਲੇਕ ਨੇ ਇਹ ਘਰ 61 ਮਿਲੀਅਨ ਅਮਰੀਕੀ ਡਾਲਰ ‘ਚ ਖਰੀਦਿਆ ਹੈ।

ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੇ ਇਸ ਘਰ ਨੂੰ ਸਫੈਦ ਅਤੇ ਕਰੀਮ ਟੋਨਸ ‘ਚ ਸਜਾਇਆ ਗਿਆ ਹੈ, ਜਿਸ ‘ਚ ਸਪਾ, ਸੈਲੂਨ, ਇਨਡੋਰ ਬੈਡਮਿੰਟਨ ਕੋਰਟ, ਹੋਮ ਥੀਏਟਰ ਅਤੇ ਸਵਿਮਿੰਗ ਪੂਲ ਵਰਗੀਆਂ ਸਹੂਲਤਾਂ ਹਨ। ਇਸ ਘਰ ਦੀ ਖ਼ਾਸ ਗੱਲ ਇਹ ਹੈ ਕਿ ਇਹ ਉਹੀ ਜਗ੍ਹਾ ਹੈ, ਜਿੱਥੇ ਈਸ਼ਾ ਅੰਬਾਨੀ ਆਪਣੀ ਮਾਂ ਨੀਤਾ ਨਾਲ ਪ੍ਰੈਗਨੈਂਸੀ ਦੌਰਾਨ ਰਹੀ ਸੀ। ਵਾਲਿੰਗਫੋਰਡ ਡਰਾਈਵ ਬੇਵਰਲੀ ਹਿਲਸ ਵਿਖੇ ਸਥਿਤ ਈਸ਼ਾ ਅੰਬਾਨੀ ਦਾ LA ਘਰ ਐਂਟੀਲੀਆ ਤੋਂ ਘੱਟ ਨਹੀਂ ਹੈ। 12 ਬੈੱਡਰੂਮ ਅਤੇ 24 ਬਾਥਰੂਮਾਂ ਵਾਲਾ ਇਹ ਆਲੀਸ਼ਾਨ ਬੰਗਲਾ 38,000 ਵਰਗ ਫੁੱਟ ਦੇ ਖੇਤਰ ‘ਚ ਫੈਲਿਆ ਹੋਇਆ ਹੈ। ਹਾਲਾਂਕਿ ਇਸ ਨੂੰ ਵੇਚਣ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ।

ਵਾਲਿੰਗਫੋਰਡ ਡਰਾਈਵ ਬੇਵਰਲੀ ਹਿਲਸ ਵਿਖੇ ਸਥਿਤ ਈਸ਼ਾ ਅੰਬਾਨੀ ਦਾ LA ਘਰ ਐਂਟੀਲੀਆ ਤੋਂ ਘੱਟ ਨਹੀਂ ਹੈ। 12 ਬੈੱਡਰੂਮ ਅਤੇ 24 ਬਾਥਰੂਮਾਂ ਵਾਲਾ ਇਹ ਆਲੀਸ਼ਾਨ ਬੰਗਲਾ 38,000 ਵਰਗ ਫੁੱਟ ਦੇ ਖੇਤਰ ‘ਚ ਫੈਲਿਆ ਹੋਇਆ ਹੈ। ਹਾਲਾਂਕਿ ਇਸ ਨੂੰ ਵੇਚਣ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ।

Add a Comment

Your email address will not be published. Required fields are marked *