ਕੰਗਨਾ ਰਨੌਤ ‘ਤੇ ਸੁਪ੍ਰਿਆ ਸ਼੍ਰੀਨੇਤ ਦੀ ਇਤਰਾਜ਼ਯੋਗ ਪੋਸਟ

ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੂੰ ਭਾਜਪਾ ਨੇ ਬੀਤੀ ਰਾਤ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਹੈ। ਕੰਗਨਾ ਦੇ ਨਾਂ ਦੇ ਐਲਾਨ ਤੋਂ ਬਾਅਦ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਇਸ ਵਿਚ ਕਾਂਗਰਸ ਬੁਲਾਰਾ ਅਤੇ ਸੋਸ਼ਲ ਮੀਡੀਆ ਇੰਚਾਰਜ ਸੁਪ੍ਰਿਆ ਸ਼੍ਰੀਨੇਤ ਨੇ ਕੰਗਨਾ ਨੂੰ ਲੈ ਕੇ ਕੁਝ ਅਜਿਹੀ ਪੋਸਟ ਕੀਤੀ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਕੰਗਨਾ ਨੂੰ ਲੈ ਕੇ ਇਤਰਾਜ਼ਯੋਗ ਪੋਸਟ ‘ਤੇ ਹਮਲਾਵਰ ਹੈ। ਸੁਪ੍ਰਿਆ ਨੇ ਵਿਵਾਦ ਵਧਦਾ ਦੇਖ ਪੋਸਟ ਡਿਲੀਟ ਕਰ ਦਿੱਤਾ ਪਰ ਭਾਜਪਾ ਨੇਤਾਵਾਂ ਨੇ ਸਕ੍ਰੀਨ ਸ਼ਾਟ ਸ਼ੇਅਰ ਕਰ ਕੇ ਕਾਂਗਰਸ ‘ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ ਹੈ।

ਸੁਪ੍ਰਿਆ ਸ਼੍ਰੀਨੇਤ ਨੇ ਕੰਗਨਾ ਨੂੰ ਮੰਡੀ ਸੀਟ ਤੋਂ ਟਿਕਟ ਮਿਲਣ ‘ਤੇ ਇਤਰਾਜ਼ਯੋਗ ਪੋਸਟ ਕੀਤੀ। ਕੰਗਨਾ ਦੀ ਤਸਵੀਰ ਲਗਾਉਂਦੇ ਹੋਏ ਸੁਪ੍ਰਿਆ ਨੇ ਲਿਖਿਆ, ਕੀ ਕੋਈ ਦੱਸ ਸਕਦਾ ਹੈ ਕਿ ਕੀ ਕੀਮਤ ਚੱਲ ਰਹੀ ਹੈ ਮੰਡੀ ‘ਚ ਕੋਈ ਦੱਸੇਗਾ? ਸੁਪ੍ਰਿਆ ਨੇ ਇਹ ਪੋਸਟ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ। ਹਾਲਾਂਕਿ ਵਧਦੇ ਵਿਵਾਦ ਨੂੰ ਦੇਖਦੇ ਹੋਏ ਉਨ੍ਹਾਂ ਨੇ ਬਾਅਦ ‘ਚ ਉਹ ਪੋਸਟ ਹਟਾ ਦਿੱਤਾ ਸੀ। ਭਾਜਪਾ ਨੇ ਇਸ ਦਾ ਸਕਰੀਨ ਸ਼ਾਟ ਲੈ ਕੇ ਸੁਪ੍ਰਿਆ ਸ਼੍ਰੀਨੇਤ ‘ਤੇ ਹਮਲਾ ਬੋਲਿਆ।

ਕੰਗਨਾ ਨੇ ਸੋਸ਼ਲ ਮੀਡੀਆ ‘ਐਕਸ’ ‘ਤੇ ਲਿਖਿਆ,”ਪ੍ਰਿਯ ਸੁਪ੍ਰਿਆ ਜੀ, ਇਕ ਕਲਾਕਾਰ ਵਜੋਂ ਮੈਂ ਆਪਣੇ ਕਰਿਅਰ ਦੇ ਪਿਛਲੇ 20 ਸਾਲਾਂ ‘ਚ ਹਰ ਤਰ੍ਹਾਂ ਦੀਆਂ ਔਰਤਾਂ ਦੀ ਭੂਮਿਕਾ ਨਿਭਾਈ ਹੈ। ਕੁਈਨ ‘ਚ ਇਕ ਭੋਲੀ ਭਾਲੀ ਕੁੜੀ ਤੋਂ ਲੈ ਕੇ ਧਾਕੜ ‘ਚ ਇਕ ਆਕਰਸ਼ਕ ਜਾਸੂਸ ਤੱਕ, ਮਣੀਕਰਣਿਕਾ ‘ਚ ਇਕ ਦੇਵੀ ਤੋਂ ਲੈ ਕੇ ਚੰਦਰਮੁਖੀ ‘ਚ ਇਕ ਰਾਖਸ਼ਸੀ ਤੱਕ, ਰੱਜੋ ‘ਚ ਇਕ ਵੇਸਵਾ ਤੋਂ ਲੈ ਕੇ ਥਲਾਇਵੀ ‘ਚ ਇਕ ਕ੍ਰਾਂਤੀਕਾਰੀ ਨੇਤਾ ਤੱਕ। ਸਾਨੂੰ ਆਪਣੀਆਂ ਧੀਆਂ ਨੂੰ ਪੱਖਪਾਤ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਨਾ ਚਾਹੀਦਾ ਅਤੇ ਸਭ ਤੋਂ ਵੱਧ ਕੇ ਸਾਨੂੰ ਜੀਵਨ ਜਾਂ ਸਥਿਤੀਆਂ ਨੂੰ ਚੁਣੌਤੀ ਦੇਣ ਵਾਲੀਆਂ ਸੈਕਸ ਵਰਕਰਾਂ ਨੂੰ ਕਿਸੇ ਤਰ੍ਹਾਂ ਦੇ ਗਲਤ ਰਵੱਈਏ ਜਾਂ ਅਪਮਾਨ ਵਜੋਂ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ। ਹਰ ਔਰਤ ਆਪਣੀ ਇੱਜ਼ਤ ਦੀ ਹੱਕਦਾਰ ਹੈ।”

ਸੁਪ੍ਰਿਆ ਸ਼੍ਰੀਨੇਤ ਦੇ ਇਸ ਪੋਸਟ ‘ਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਤਜਿੰਦਰ ਪਾਲ ਸਿੰਘ ਬੱਗਾ ਨੇ ਕਿਹਾ ਕਿ ਕਾਂਗਰਸ ਦਾ ਮਹਿਲਾ ਵਿਰੋਧੀ ਚਿਹਰਾ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ। ਰਾਹੁਲ ਗਾਂਧੀ ਦੀ ਕਰੀਬੀ ਸਹਿਯੋਗੀ ਸੁਪ੍ਰਿਆ ਸ਼੍ਰੀਨੇਤ ਕਾਂਗਰਸ ਦਾ ਨਹਿਰੂਵਾਦੀ ਚਿਹਰਾ ਦਿਖਾ ਰਹੀ ਹੈ। ਜਦਕਿ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਇਹ ਨਫ਼ਰਤ ਤੋਂ ਪਰੇ ਹੈ। ਕੰਗਨਾ ‘ਤੇ ਸੁਪ੍ਰਿਆ ਸ਼੍ਰੀਨੇਤ ਦੀ ਟਿੱਪਣੀ ਘਿਣਾਉਣੀ ਹੈ। ਉਸ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ। ਕੀ ਪ੍ਰਿਅੰਕਾ ਗਾਂਧੀ ਬੋਲੇਗੀ? ਕੀ ਖੜਗੇ ਜੀ ਉਸ ਨੂੰ ਬਰਖ਼ਾਸਤ ਕਰਨਗੇ? 

ਕਾਂਗਰਸ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੇ ‘ਐਕਸ’ ‘ਤੇ ਆ ਕੇ ਸਫ਼ਾਈ ਦਿੰਦੇ ਹੋਏ ਕਿਹਾ,”ਮੇਰੇ ਮੈਟਾ ਅਕਾਊਂਟਸ (ਐੱਫਬੀ ਅਤੇ ਇੰਸਟਾ) ਤੱਕ ਪਹੁੰਚ ਰੱਖਣ ਵਾਲੇ ਕਿਸੇ ਵਿਅਕਤੀ ਨੇ ਬਹੁਤ ਹੀ ਨਫ਼ਰਤ ਭਰੀ ਅਤੇ ਇਤਰਾਜ਼ਯੋਗ ਪੋਸਟ ਕੀਤੀ, ਜਿਸ ਨੂੰ ਹਟਾ ਦਿੱਤਾ ਗਿਆ ਹੈ। ਜੋ ਵੀ ਮੈਨੂੰ ਜਾਣਦਾ ਹੈ, ਉਸ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਅਜਿਹਾ ਕਦੇ ਨਹੀਂ ਕਹਾਂਗੀ। ਹਾਲਾਂਕਿ, ਮੈਨੂੰ ਹੁਣੇ ਪਤਾ ਲੱਗਾ ਹੈ ਕਿ ਮੇਰੇ ਨਾਂ ਦੀ ਗਲਤ ਵਰਤੋਂ ਕਰਦੇ ਹੋਏ ਇਕ ਪੈਰੋਡੀ ਅਕਾਊਂਟ ਟਵਿੱਟਰ (@SupriyaParody) ‘ਤੇ ਚਾਇਆ ਜਾ ਰਿਹਾ ਹੈ, ਜਿਸ ਨਾਲ ਪੂਰੀ ਸ਼ਰਾਰਤ ਸ਼ੁਰੂ ਹੋਈ ਅਤੇ ਇਸ ਦੀ ਰਿਪੋਰਟ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *