ਅਮਰੀਕਾ ‘ਚ 19 ਸਾਲਾ ਭਾਰਤੀ ਨੌਜਵਾਨ ਹੋਇਆ ਲਾਪਤਾ

ਨਿਊਯਾਰਕ – ਅਮਰੀਕਾ ਵਿਚ 19 ਸਾਲਾ ਭਾਰਤੀ ਨੌਜਵਾਨ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਨੌਜਵਾਨ ਦੇ ਮਾਤਾ-ਪਿਤਾ ਨੇ ਉਸ ਦੇ 15 ਜੁਲਾਈ ਦੀ ਸਵੇਰ ਤੋਂ ਨਿਊਜਰਸੀ ਦੇ ਆਪਣੇ ਘਰ ਤੋਂ ਲਾਪਤਾ ਹੋਣ ਤੋਂ ਬਾਅਦ ਆਨਲਾਈਨ ਮਦਦ ਦੀ ਅਪੀਲ ਕੀਤੀ ਹੈ। ਪੁਲਸ ਅਨੁਸਾਰ ਸ਼ਿਆਲਨ “ਸ਼ਾਯ” ਸ਼ਾਹ ਨੂੰ ਆਖਰੀ ਵਾਰ ਨਿਊ ਜਰਸੀ ਦੇ ਐਡੀਸਨ ਵਿੱਚ ਲਿੰਡਾ ਲੇਨ ਅਤੇ ਵੈਸਟਗੇਟ ਡਰਾਈਵ ਦੇ ਖੇਤਰ ਵਿੱਚ ਦੇਖਿਆ ਗਿਆ ਸੀ। ਐਡੀਸਨ ਪੁਲਸ ਵਿਭਾਗ ਦੇ ਇੱਕ ਅਲਰਟ ਵਿੱਚ ਸ਼ਾਹ ਦੀ ਪਛਾਣ ਇੱਕ “ਭਾਰਤੀ ਪੁਰਸ਼, 5 ਫੁੱਟ 8 ਇੰਚ ਲੰਬਾ, 140 ਪੌਂਡ ਭਾਰ, ਕਾਲੇ ਵਾਲ ਅਤੇ ਭੂਰੀਆਂ ਅੱਖਾਂ” ਵਜੋਂ ਦੱਸੀ ਹੈ। 

ਅਲਰਟ ਵਿੱਚ ਇਹ ਵੀ ਕਿਹਾ ਗਿਆ ਕਿ ਸ਼ਾਹ ਨੇ “ਪੈਦਲ ਹੀ ਇਲਾਕਾ ਛੱਡਿਆ ਸੀ”। ਫੇਸਬੁੱਕ ‘ਤੇ ਪੋਸਟ ਕੀਤੇ ਗਏ ਇੱਕ ਸੰਦੇਸ਼ ਵਿੱਚ ਮਾਤਾ-ਪਿਤਾ ਰਿਚ ਅਤੇ ਕਲਪਨਾ ਸ਼ਾਹ ਨੇ ਲੋਕਾਂ ਨੂੰ ਪੁੱਛਿਆ ਕਿ ਜੇਕਰ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਦੇਖਿਆ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰਨ।” ਉਹਨਾਂ ਨੂੁੰ ਆਪਣੇ ਪੁੱਤਰ ਸ਼ਾਹ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਹ ਉਸ ਨਾਲ ਸੰਪਰਕ ਕਰ ਪਾ ਰਹੇ ਹਨ। ਅਪੀਲ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਦੀ ਤਰਜੀਹ ਆਪਣੇ ਪੁੱਤਰ ਨਾਲ ਸੰਪਰਕ ਕਰਨਾ ਹੈ,”। ਅਪੀਲ ਨੂੰ ਭਾਈਚਾਰੇ ਦੇ ਮੈਂਬਰਾਂ ਨੇ ਅੱਗੇ ਸ਼ੇਅਰ ਕੀਤਾ ਅਤੇ ਲਾਪਤਾ ਲੜਕੇ ਨੂੰ ਲੱਭਣ ਵਿੱਚ ਮਦਦ ਦੀ ਅਪੀਲ ਕੀਤੀ। 
ਇੱਕ ਪ੍ਰਮਾਣਿਤ ਟਵਿੱਟਰ ਉਪਭੋਗਤਾ ਨੇ ਸੋਸ਼ਲ ਮੀਡੀਆ ‘ਤੇ ਪਿਤਾ ਦੀ ਤਰਫੋਂ ਇੱਕ ਸੰਦੇਸ਼ ਪੋਸਟ ਕੀਤਾ ਅਤੇ ਮੀਡੀਆ ਲੋਕਾਂ ਨੂੰ ਕਿਸੇ ਵੀ ਜਾਣਕਾਰੀ ਦੀ ਸੂਰਤ ਵਿੱਚ ਸੰਪਰਕ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਅਰਕਾਨਸਾਸ ਦੀ ਇੱਕ ਹੋਰ ਭਾਰਤੀ-ਅਮਰੀਕੀ ਕੁੜੀ ਆਪਣੇ ਹਾਈ ਸਕੂਲ ਤੋਂ ਲਾਪਤਾ ਹੋ ਗਈ ਸੀ।  29 ਮਾਰਚ ਨੂੰ ਫਲੋਰੀਡਾ ਵਿੱਚ ਦੋ ਮਹੀਨਿਆਂ ਦੀ ਭਾਲ ਤੋਂ ਬਾਅਦ 15 ਸਾਲਾ ਤਨਵੀ ਮਾਰੁਪੱਲੀ ਦਾ ਪਤਾ ਲਗਾਇਆ ਗਿਆ ਸੀ ਅਤੇ ਉਹ ਸੁਰੱਖਿਅਤ ਪਾਈ ਗਈ ਸੀ। ਮਈ ਵਿੱਚ ਟੈਕਸਾਸ ਤੋਂ ਆਪਣੇ ਕੰਮ ਵਾਲੇ ਸਥਾਨ ਤੋਂ ਲਾਪਤਾ ਹੋਈ 25 ਸਾਲਾ ਭਾਰਤੀ-ਅਮਰੀਕੀ ਲਹਾਰੀ ਪਾਥੀਵਾੜਾ, ਗੁਆਂਢੀ ਓਕਲਾਹੋਮਾ ਰਾਜ ਵਿੱਚ ਲਗਭਗ 322 ਕਿਲੋਮੀਟਰ ਦੂਰ ਮ੍ਰਿਤਕ ਪਾਈ ਗਈ ਸੀ। 

Add a Comment

Your email address will not be published. Required fields are marked *