ਆਕਲੈਂਡ ਦੀ ਰੈਸਟੋਰੈਂਟ ਮਾਲਕਣ ‘ਤੇ ਹੋਇਆ ਜਾਨਲੇਵਾ ਹਮਲਾ

ਆਕਲੈਂਡ – ਬੀਤੀ ਰਾਤ ਆਕਲੈਂਡ ਦੇ ਇੱਕ ਸੂਸ਼ੀ ਰੈਸਟੋਰੈਂਟ ਦੀ ਮਾਲਕਣ ‘ਤੇ ਗੰਭੀਰ ਰੂਪ ਵਿੱਚ ਹਮਲਾ ਹੋਣ ਦੀ ਖਬਰ ਹੈ, ਪੁਲਿਸ ਵਲੋਂ ਮਾਲਕਣ ਨੂੰ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਭਰਤੀ ਕਰਵਾਇਆ ਗਿਆ ਸੀ, ਜੋ ਹੁਣ ਖਤਰੇ ਤੋਂ ਬਾਹਰ ਹੈ। ਮਹਿਲਾ ਪੁਲਿਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ ਸੀ।ਇਹ ਰੈਸਟੋਰੈਂਟ ਨਾਰਥ ਸ਼ੌਰ ਦੇ ਕਲਾਈਡ ਰੋਡ ‘ਤੇ ਹੈ ਅਤੇ ਰੈਸਟੋਰੈਂਟ ਦਾ ਨਾਮ ਨੀਕੋ ਸੂਸ਼ੀ ਹੈ।

ਮਹਿਲਾ ‘ਤੇ ਹਮਲਾ ਕਰਨ ਵਾਲਾ ਵੀ ਇਸ ਘਟਨਾ ਵਿੱਚ ਮਾਰਿਆ ਗਿਆ ਹੈ ਤੇ ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀ ਕਾਫੀ ਸਹਿਮ ਭਰੇ ਮਾਹੌਲ ਵਿੱਚ ਹਨ, ਪਰ ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਨਿਸ਼ਚਿੰਤ ਰਹਿਣ ਦੀ ਗੱਲ ਕਹੀ ਹੈ ਤੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।

Add a Comment

Your email address will not be published. Required fields are marked *