ਪਾਪਾਟੋਏਟੋਏ ਵਿਖੇ ਸਟੋਰ ਲੁੱਟਣ ਵਾਲਾ 11 ਸਾਲਾ ਲੁਟੇਰਾ ਪੁਲਿਸ ਨੇ ਕੀਤਾ ਗ੍ਰਿਫਤਾਰ
March 28, 2024
![](http://mehakewattan.com/wp-content/uploads/2024/03/Untitled-29.jpg)
ਆਕਲੈਂਡ – ਪਾਪਾਟੋਏਟੋਏ ਵਿਖੇ ਇੱਕ ਸਟੋਰ ‘ਤੇ ਲੁੱਟ ਦੇਣ ਵਾਲੇ 11 ਸਾਲਾ ਲੁਟੇਰੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਉਸਦੇ ਨਾਲ 2 ਹੋਰ ਛੋਟੀ ਉਮਰ ਦੇ ਲੁਟੇਰੇ ਗ੍ਰਿਫਤਾਰ ਕੀਤੇ ਹਨ, ਜਿਨ੍ਹਾਂ ਨੇ ਇਸ ਲੁੱਟ ਨੂੰ ਅੰਜਾਮ ਦਿੱਤਾ। ਇਨ੍ਹਾਂ ਤਿੰਨਾਂ ਨੇ ਰੱਲਕੇ ਬੀਤੀ ਰਾਤ 2 ਵਜੇ ਦੇ ਕਰੀਬ ਪਾਪਾਟੋਏਟੋਏ ਦੀ ਸੈਂਟ ਜੋਰਜ ਸਥਿਤ ਸੁਪਰਮਾਰਕੀਟ ਵਿੱਚ ਸਮੇਸ਼ ਐਂਡ ਗਰੇਬ ਘਟਨਾ ਨੂੰ ਅੰਜਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੇ ਈਗਲ ਹੈਲੀਕਾਪਟਰ ਦੀ ਮੱਦਦ ਨਾਲ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ।