90 ਲੱਖ ਦੀ ਲਾਗਤ ਨਾਲ ਬਣਾਇਆ ਖੁਦ ਦਾ ਜਹਾਜ਼, ਬਚਪਨ ਦਾ ਸੁਪਨਾ ਕੀਤਾ ਪੂਰਾ

ਯੇਰੂਸ਼ਲਮ : ਕਹਿੰਦੇ ਹਨ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਸੌਣ ਤੋਂ ਬਾਅਦ ਆਉਂਦੇ ਹਨ, ਸਗੋਂ ਅਸਲੀ ਸੁਪਨੇ ਤਾਂ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਹੀ ਨਹੀਂ ਦਿੰਦੇ। ਇਕ ਵਿਅਕਤੀ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਉਸ ਨੇ ਸਾਲਾਂ ਤੋਂ ਆਪਣੇ ਖੁਦ ਦੇ ਜਹਾਜ਼ ਦਾ ਸੁਪਨਾ ਦੇਖਿਆ ਸੀ, ਜਿਸ ਨੂੰ ਪੂਰਾ ਕਰਨ ਲਈ ਉਸ ਨੇ ਦਿਨ-ਰਾਤ ਸਖਤ ਮਿਹਨਤ ਕੀਤੀ ਅਤੇ ਆਖਿਰਕਾਰ ਆਪਣੇ ਹੀ ਹੱਥਾਂ ਖੁਦ ਦਾ ਜਹਾਜ਼ ਤਿਆਰ ਕਰ ਲਿਆ।

ਇਸਰਾਈਲ ਦੇ ਰਾਯ ਬੇਨ ਅਨਤ (Roy Ben Anat) ਨੇ 3 ਸਾਲ ਦੀ ਮਿਹਨਤ ਤੋਂ ਬਾਅਦ ਖੁਦ ਦਾ ਜਹਾਜ਼ ਬਣਾ ਦਿੱਤਾ। ਪੇਸ਼ੇ ‘ਚ ਪਾਇਲਟ ਅਤੇ ਫੋਟੋਗ੍ਰਾਫਰ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਆਪਣੇ ਸਾਲਾਂ ਪੁਰਾਣੇ ਬਚਪਨ ਦੇ ਸੁਪਨੇ ਨੂੰ ਪੂਰਾ ਕਰਨ ਦਾ ਤਜਰਬਾ ਸਾਂਝਾ ਕੀਤਾ। ਸੈਲਫਮੇਡ ਪਲੇਨ ਨਾਲ ਹੁਣ ਤੱਕ ਉਹ 20 ਵਾਰ ਉਡਾਣ ਵੀ ਭਰ ਚੁੱਕਾ ਹੈ। ਉਸ ਨੇ ਇਸ ਜਹਾਜ਼ ਦੀ ਪਹਿਲੀ ਉਡਾਣ 11 ਅਗਸਤ 2022 ਨੂੰ ਭਰੀ ਸੀ। ਰਾਯ ਆਪਣੇ ਇਸ ਜਹਾਜ਼ ਨੂੰ ਇਸਰਾਈਲ ਤੋਂ ਬਾਹਰ ਕਿਤੇ ਹੋਰ ਨਹੀਂ ਚਲਾ ਸਕਦਾ। ਇਸ ਦੀ ਕੁਲ ਲਾਗਤ 90 ਲੱਖ ਆਈ ਹੈ ਅਤੇ ਇਸ ਦੀ ਰਫ਼ਤਾਰ ਵੱਧ ਤੋਂ ਵੱਧ 360 ਕਿਲੋਮੀਟਰ ਪ੍ਰਤੀ ਘੰਟਾ ਹੈ।

80 ਲਿਟਰ ਫਿਊਲ ’ਚ ਇਹ ਹਵਾਈ ਜਹਾਜ਼ ਢਾਈ ਘੰਟੇ ਵਿੱਚ 670 ਕਿਲੋਮੀਟਰ ਦੀ ਉਡਾਣ ਤੈਅ ਕਰ ਸਕਦਾ ਹੈ। ਆਪਣੇ ਹੀ ਹੱਥੀਂ ਆਪਣਾ ਖੁਦ ਦਾ ਜਹਾਜ਼ ਤਿਆਰ ਕਰਨ ਵਾਲੇ ਰਾਯ ਬੇਨ ਅਨਤ ਦੀ ਉਮਰ ਸਿਰਫ 34 ਸਾਲ ਹੈ। ਉਹ ਪੇਸ਼ੇ ‘ਚ ਪਾਇਲਟ ਵੀ ਹੈ, ਜੋ ਹਮੇਸ਼ਾ ਤੋਂ ਆਪਣਾ ਖੁਦ ਦਾ ਏਅਰਕ੍ਰਾਫਟ ਚਾਹੁੰਦਾ ਸੀ ਪਰ ਕੋਈ ਵੀ ਨਹੀਂ ਸੋਚ ਸਕਦਾ ਸੀ ਕਿ ਇਸ ਦੇ ਲਈ ਉਹ ਇੰਨੀ ਸਖਤ ਮਿਹਨਤ ਕਰੇਗਾ ਕਿ ਖੁਦ ਹੀ ਆਪਣੇ ਘਰ ਦੇ ਉੱਪਰ ਜਹਾਜ਼ ਬਣਾ ਲਵੇਗਾ।

Add a Comment

Your email address will not be published. Required fields are marked *