ਪੂਰੇ ਪੰਜਾਬ ਵਿੱਚ ਨਿਊਜ਼ੀਲੈਂਡ ਦੇ ਸਿਰਫ ਅੱਠ ਲਾਇਸੰਸ ਧਾਰਕ ਇਮੀਗ੍ਰੇਸ਼ਨ ਸਲਾਹਕਾਰ

ਔਕਲੈਂਡ- ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਬਹੁਤਾ ਕੰਮ ਭਾਵੇਂ ਆਨਲਾਈਨ ਹੋਣ ਲੱਗ ਪਿਆ ਹੈ, ਪਰ ਫਿਰ ਵੀ ਏਜੰਟਾਂ ਦਾ ਕਾਰੋਬਾਰ ਨਾਲੋਂ-ਨਾਲ ਚੱਲ ਰਿਹਾ ਹੈ। ਪਾਰਦਰਸ਼ੀ ਢੰਗ ਨਾਲ ਅਤੇ ਮੁਹਾਰਿਤ ਹਾਸਿਲ ਲੋਕਾਂ ਦੀ ਮਦਦ ਨਾਲ ਇਮੀਗ੍ਰੇਸ਼ਨ ਦਾ ਬਹੁਤਾ ਕੰਮ ਹੋਵੇ। ਇਸਦੇ ਲਈ ਨਿਊਜ਼ੀਲੈਂਡ ਸਰਕਾਰ ਵੱਲੋਂ ‘ਇਮੀਗ੍ਰੇਸ਼ਨ ਅਡਵਾਈਜਰਜ਼ ਲਾਇਸੈਂਸਿੰਗ ਐਕਟ-2007’ ਦੇ ਅਧੀਨ ਇਹ ਨਿਯਮ ਲਾਗੂ ਕੀਤਾ ਗਿਆ ਸੀ ਕਿ ਇਮੀਗਗ੍ਰੇ੍ਸ਼ਨ ਸੰਬੰਧੀ ਸਲਾਹ ਦੇਣ ਦੇ ਲਈ ਲਾਇਸੰਸ ਧਾਰਕ ਨੂੰ ਹੀ ਹੱਕ ਦਿੱਤਾ ਜਾਵੇ। ਅਜਿਹੀ ਸਲਾਹ ਵਾਸਤੇ ਕੁਝ ਅਧਿਕਾਰੀਆਂ ਜਿਵੇਂ ਨਿਊਜ਼ੀਲੈਂਡ ਦੇ ਵਕੀਲ, ਮੌਜੂਦਾ ਸ਼ਰਤਾਂ ਲਾਗੂ ਅਤੇ ਕੁਝ ਹੋਰ ਸ਼੍ਰੇਣੀਆਂ ਦੇ ਅਧਿਕਾਰੀ ਹਨ। ਜਿਹਨਾਂ ਨੂੰ ਲਾਇਸੰਸ ਦੀ ਛੋਟ ਵੀ ਮਿਲੀ ਹੋਈ ਹੈ।ਇਮੀਗ੍ਰੇਸ਼ਨ ਅਡਵਾਈਜ਼ਰਜ਼ ਅਥਾਰਟੀ ਦੀ ਵੈਬਸਾਈਟ WWW.iaa.govt.nz ਉੱਤੇੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਸਿਰਫ 8 ਕੁ ਲਾਇਸੰਸ ਧਾਰਕ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਦੇ ਵਿੱਚ 5, ਨਵਾਂ ਸ਼ਹਿਰ 1, ਬਠਿੰਡਾ 1, ਅਤੇ ਜਲੰਧਰ 1 ਹੈ। ਚੰਡੀਗੜ੍ਹ ਵਿੱਚ 10 ਲਾਇਸੰਸ ਧਾਰਕ ਨਜ਼ਰ ਆ ਰਹੇ ਹਨ। ਭਾਰਤ ਵਿੱਚ 16 ਦੇ ਕਰੀਬ ਹੋਰ ਲਾਇਸੰਸ ਧਾਰਕ ਹਨ।
ਜੇਕਰ ਵਿਦਿਆਰਥੀ ਵੀਜ਼ੇ ਦੀ ਸਲਾਹ ਲੈਣੀ ਹ ਤਾਂ ਲਾਇਸੰਸ ਰਹਿਤ ਵੀਜ਼ਾ ਏਜੰਟ ਵੀ ਮਦਦ ਕਰ ਸਕਦੇ ਹਨ। ਸੋ ਨਿਊਜ਼ੀਲੈਂਡ ਆਉਣ ਦੀ ਦਿਲਚਸਪੀ ਰੱਖਣ ਵਾਲੇ ਥੋੜ੍ਹਾ ਖਿਆਲ ਰੱਖਣ ਤਾਂ ਕਿ ਜਾਅਲੀ ਏਜੰਟਾਂ ਕੋਲੋਂ ਬਚ ਸਕਣ। ਅੱਜਕੱਲ੍ਹ ਕਈ ਏਜੰਟ ਪੰਜਾਬੀ ਲੋਕਾਂ ਨੂੰ ਫੀਜ਼ੀ ਜੋ ਕਿ ਵੀਜ਼ਾ ਰਹਿਤ ਦੇਸ਼ ਹੈ ਉਥੇ ਵੀ ਪੈਸੇ ਲੈ ਕੇ ਭੇਜ ਰਹੇ ਹਨ ਅਤੇ ਕਹਿ ਰਹੇ ਹਨ ਕਿ ਫੀਜ਼ੀ ਤੋਂ ਨਿਊਜ਼ੀਲੈਂਡ ਜਾਣਾ ਸੌਖਾ ਹੈ। ਕਈਆਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਫੀਜ਼ੀ ਤੋਂ ਟ੍ਰੇਨ ਫੜਕੇ ਨਿਊਜ਼ੀਲੈਂਡ ਜਾਇਆ ਜਾ ਸਕਦਾ ਹੈ। ਜਦਕਿ ਅਜਿਹਾ ਕੁਝ ਨਹੀਂ ਹੈ।

Add a Comment

Your email address will not be published. Required fields are marked *