‘ਬ੍ਰਹਮਾਸਤਰ’ ਤੋਂ ਸ਼ਾਹਰੁਖ ਦੀ ਪਹਿਲੀ ਝਲਕ ਹੋਈ ਲੀਕ, ਅੱਗ ਦੇ ਵਿਚਕਾਰ ਵਾਨਰ ਅਸਤਰ ਦੇ ਕਿਰਦਾਰ ’ਚ ਆਏ ਨਜ਼ਰ

ਬਾਲੀਵੁੱਡ ਡੈਸਕ- ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਸੁਰਖੀਆਂ ’ਚ ਹਨ। ਅਯਾਨ ਮੁਖਰਜੀ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 9 ਸਤੰਬਰ ਨੂੰ ਪਰਦੇ ’ਤੇ ਆਵੇਗੀ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ’ਚ ਸੁਪਰਸਟਾਰ ਸ਼ਾਹਰੁਖ ਖ਼ਾਨ ਵੀ ਨਜ਼ਰ ਆਉਣ ਵਾਲੇ ਹਨ। 

ਫ਼ਿਲਮ ’ਚ ਕਿੰਗ ਖ਼ਾਨ ਕੈਮਿਓ ਰੋਲ ’ਚ ਨਜ਼ਰ ਆਉਣਗੇ। ਅਦਾਕਾਰਾ ਦੀ ਲੁੱਕ ਸੋਸ਼ਲ ਮੀਡੀਆ ’ਤੇ ਲੀਕ ਹੋ ਰਹੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਫ਼ਿਲਮ ਦੀ ਸਾਹਮਣੇ ਆਈ ਵੀਡੀਓ ’ਚ ਸ਼ਾਹਰੁਖ ਖ਼ਾਨ ਵਾਨਰ ਅਸਤਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।

ਸ਼ਾਹਰੁਖ ਖ਼ੂਨ ਨਾਲ ਲਥਪਥ ਨਜ਼ਰ ਆ ਰਹੇ ਹਨ। ਅੱਗ ਦੇ ਵਿਚਕਾਰ ਪ੍ਰਸ਼ੰਸਕ ਅਦਾਕਾਰ ਦੇ ਇਸ ਅਵਤਾਰ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਅਦਾਕਾਰਾ ਦੀ ਖ਼ੂਬ ਤਾਰੀਫ਼ ਵੀ ਕਰ ਰਹੇ ਹਨ।

ਦੱਸ ਦੇਈਏ ਕਿ ਸਟਾਰ ਸਟੂਡੀਓਜ਼, ਧਰਮਾ ਪ੍ਰੋਡਕਸ਼ਨ, ਪ੍ਰਾਈਮ ਫ਼ੋਕਸ ਅਤੇ ਸਟਾਰਲਾਈਟ ਪਿਕਚਰਸ ਦੁਆਰਾ ਨਿਰਮਿਤ ਫ਼ਿਲਮ ‘ਬ੍ਰਹਮਾਸਤਰ’ ’ਚ ਅਮਿਤਾਭ ਬੱਚਨ, ਰਣਬੀਰ ਕਪੂਰ, ਆਲੀਆ ਭੱਟ, ਮੌਨੀ ਰਾਏ ਅਤੇ ਨਾਗਾਰਜੁਨ ਮੁੱਖ ਭੂਮਿਕਾਵਾਂ ’ਚ ਹਨ। ਇਹ ਫ਼ਿਲਮ 9 ਸਤੰਬਰ 2022 ਨੂੰ ਪੰਜ ਭਾਰਤੀ ਭਾਸ਼ਾਵਾਂ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ’ਚ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *