ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ’ਤੇ ਲੱਖਾਂ ਦੀ ਧੋਖਾਧੜੀ ਮਾਮਲੇ ’ਚ ਕੇਸ ਦਰਜ
November 28, 2022
![](http://mehakewattan.com/wp-content/uploads/2022/11/2022_11image_14_23_16034299924-ll.jpg)
ਜਲੰਧਰ – ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 3 ’ਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਰਸਤਾ ਮੁਹੱਲਾ ਦੇ ਨਵਨੀਤ ਆਨੰਦ ਦੇ ਬਿਆਨਾਂ ’ਤੇ ਕੀਤਾ ਗਿਆ ਹੈ। ਦੋਸ਼ ਹੈ ਕਿ ਯੂ. ਕੇ. ਭੇਜਣ ਦੇ ਨਾਂ ’ਤੇ ਕਾਕੇ ਸ਼ਾਹ ਨੇ ਉਸ ਤੋਂ 6 ਲੱਖ ਰੁਪਏ ਠੱਗੇ ਹਨ। ਫਿਲਹਾਲ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਕਾਕੇ ਸ਼ਾਹ ਨੇ ਕਾਮੇਡੀਅਨ ਭੋਟੂ ਸ਼ਾਹ ਨਾਲ ਕਈ ਵੀਡੀਓਜ਼ ’ਚ ਇਕੱਠਿਆਂ ਕੰਮ ਕੀਤਾ ਹੈ।