IPL ਵੇਖਣ ਪਹੁੰਚੇ ਸ਼ਾਹਰੁਖ ਨੇ ਵਾਨਖੇੜੇ ਸਟੇਡੀਅਮ ‘ਚ ਮਚਾਇਆ ਹੰਗਾਮਾ

ਮੁੰਬਈ : ਆਈ. ਪੀ. ਐੱਲ 2024 ਦੀ ਧਮਾਕੇਦਾਰ ਸ਼ੁਰੂਆਤ ਨਾਲ ਦਰਸ਼ਕਾਂ ‘ਚ ਸ਼ਾਨਦਾਰ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਦੀ ਟੀਮ ‘ਕੋਲਕਾਤਾ ਨਾਈਟ ਰਾਈਡਰਜ਼’ ਨੇ ਵੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। IPL 2024 ਦੇ ਤੀਜੇ ਮੈਚ ‘ਚ ‘ਕੋਲਕਾਤਾ ਨਾਈਟ ਰਾਈਡਰਜ਼’ ਨੇ ‘ਸਨਰਾਈਜ਼ਰਜ਼ ਹੈਦਰਾਬਾਦ’ ਨੂੰ 4 ਦੌੜਾਂ ਨਾਲ ਹਰਾਇਆ। ਇਸ ਖ਼ਾਸ ਮੌਕੇ ‘ਤੇ ਸ਼ਾਹਰੁਖ ਖ਼ਾਨ ਆਪਣੀ ਟੀਮ ਨੂੰ ਚੀਅਰ ਕਰਨ ਲਈ ਕੋਲਕਾਤਾ ਵੀ ਪਹੁੰਚੇ ਸਨ।

ਇਸੇ ਦੌਰਾਨ ਸ਼ਾਹਰੁਖ ਨੂੰ ਸਟੇਡੀਅਮ ‘ਚ ਸਿਗਰਟ ਪੀਂਦੇ ਦੇਖਿਆ ਗਿਆ। ਇਸ ਦੌਰਾਨ ਦੀਆੰ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈਆਂ ਸਨ। ਇਸ ਨੂੰ ਲੈ ਕੇ ਸ਼ਾਹਰੁਖ ਨੂੰ ਲੋਕਾਂ ਨੇ ਟਰੋਲ ਵੀ ਕੀਤਾ ਸੀ। ਉਥੇ ਹੀ ਦੱਸ ਦਈਏ ਕਿ ਸ਼ਾਹਰੁਖ ਖ਼ਾਨ ਦੀ IPL ਨਾਲ ਜੁੜੇ ਵਿਵਾਦਾਂ ਨਾਲ ਪੁਰਾਣੀ ਸਾਂਝ ਹੈ। ਅੱਜ ਅਸੀਂ ਤੁਹਾਨੂੰ ਸੁਪਰਸਟਾਰ ਨਾਲ ਜੁੜੀ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। 

ਸਾਲ 2012 ‘ਚ ਜਦੋਂ IPL ਦਾ 5ਵਾਂ ਸੀਜ਼ਨ ਚੱਲ ਰਿਹਾ ਸੀ, ਉਦੋ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਹੋਏ ਮੈਚ ‘ਚ ‘ਕੋਲਕਾਤਾ ਨਾਈਟ ਰਾਈਡਰਜ਼’ ਨੇ ‘ਮੁੰਬਈ ਇੰਡੀਅਨਜ਼’ ਨੂੰ ਹਰਾਇਆ ਸੀ। ਮੈਚ ਤੋਂ ਬਾਅਦ ਸ਼ਾਹਰੁਖ ਖ਼ਾਨ ਆਪਣੀ ਧੀ ਸੁਹਾਨਾ ਖ਼ਾਨ ਨਾਲ ਮੈਦਾਨ ‘ਚ ਆਏ ਪਰ ਵਿਚਕਾਰ ਹੀ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ। ਅਜਿਹੇ ‘ਚ ਕਿੰਗ ਖ਼ਾਨ ਸੁਰੱਖਿਆ ਗਾਰਡ ਨਾਲ ਭਿੜ ਗਏ ਅਤੇ ਧੱਕਾ-ਮੁੱਕੀ ਕਰਨ ਲੱਗੇ। ਇਸ ਘਟਨਾ ਤੋਂ ਬਾਅਦ ਐੱਮ. ਸੀ. ਏ. ਨੇ ਸ਼ਾਹਰੁਖ ਖ਼ਾਨ ਨੂੰ ਵਾਨਖੇੜੇ ਸਟੇਡੀਅਮ ‘ਚ 5 ਸਾਲ ਲਈ ਬੈਨ ਕਰ ਦਿੱਤਾ ਸੀ।

IPL ਦੇ ਚੇਅਰਮੈਨ ਅਤੇ ਬੀ. ਸੀ. ਸੀ. ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਸ਼ਾਹਰੁਖ ਖ਼ਾਨ ਦੇ ਬਚਾਅ ‘ਚ ਅੱਗੇ ਆਏ ਸਨ। ਉਨ੍ਹਾਂ ਕਿਹਾ ਸੀ ਕਿ ਅੰਤਿਮ ਫੈਸਲਾ ਬੀ. ਸੀ. ਸੀ. ਆਈ. ਵੱਲੋਂ ਲਿਆ ਜਾਵੇਗਾ ਪਰ ਐੱਮ. ਸੀ. ਏ. ਨੇ ਕਿਹਾ ਕਿ ਉਹ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣਗੇ। ਹਾਲਾਂਕਿ 4 ਸਾਲ ਬਾਅਦ ਉਨ੍ਹਾਂ ਨੂੰ ਇਸ ਮਾਮਲੇ ‘ਚ ਕਲੀਨ ਚੀਟ ਮਿਲ ਗਈ ਸੀ।

ਇਸ ਮਗਰੋਂ ਸ਼ਾਹਰੁਖ ਖ਼ਾਨ ਨੇ ਇਸ ਮਾਮਲੇ ‘ਤੇ ਕੁਝ ਸਾਲਾਂ ਬਾਅਦ ‘ਆਪਕੀ ਅਦਾਲਤ’ ‘ਚ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉੱਥੇ ਮੌਜੂਦ ਇੱਕ ਸੁਰੱਖਿਆ ਗਾਰਡ ਨੇ ਉਸ ਦੇ ਧਰਮ ਬਾਰੇ ਟਿੱਪਣੀ ਕੀਤੀ ਸੀ, ਜਿਸ ਕਾਰਨ ਮੈਂ ਗੁੱਸੇ ‘ਚ ਆ ਗਿਆ ਸੀ। ਕਿੰਗ ਖ਼ਾਨ ਨੇ ਅੱਗੇ ਕਿਹਾ ਸੀ ਕਿ ਦਿੱਲੀ ਦਾ ਲੜਕਾ ਹੋਣ ਦੇ ਨਾਤੇ ਮੇਰੇ ਲਈ ਇਹ ਸ਼ਬਦ ਕਿਸੇ ਗਾਲ੍ਹ ਤੋਂ ਘੱਟ ਨਹੀਂ ਸੀ। ਮੈਂ ਪਾਗਲ ਹੋ ਗਿਆ ਸੀ, ਮੈਂ ਉਸ ਨੂੰ ਮਾਰ ਦਿੱਤਾ।’

Add a Comment

Your email address will not be published. Required fields are marked *