ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਬੋਲਿਆ ਅਮਰੀਕਾ

ਵਾਸ਼ਿੰਗਟਨ – ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਮਰੀਕਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਕਿਹਾ ਕਿ ਉਹ ਨਿਰਪੱਖ ਕਾਨੂੰਨੀ ਪ੍ਰਕਿਰਿਆ ਦੀ ਉਮੀਦ ਕਰਦਾ ਹੈ।

ਅਮਰੀਕੀ ਬੁਲਾਰੇ ਨੇ ਮੰਗਲਵਾਰ ਕਿਹਾ ਕਿ ਅਸੀਂ ਭਾਰਤੀ ਵਿਰੋਧੀ ਧਿਰ ਦੇ ਨੇਤਾ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਨਿਰਪੱਖ, ਪਾਰਦਰਸ਼ੀ ਤੇ ਸਮੇਂ ਸਿਰ ਕਾਨੂੰਨੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਦੇ ਹਾਂ। ਅਮਰੀਕਾ ਕੇਜਰੀਵਾਲ ਦੀ ਗ੍ਰਿਫਤਾਰੀ ਦੀਆਂ ਰਿਪੋਰਟਾਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਬੁਲਾਰੇ ਨੇ ਇਹ ਗੱਲ ਉਸ ਮਾਮਲੇ ’ਤੇ ਪੁੱਛੇ ਸਵਾਲ ਦੇ ਜਵਾਬ ’ਚ ਕਹੀ, ਜਿਸ ’ਚ ਗ੍ਰਿਫ਼ਤਾਰੀ ਸੰਬੰਧੀ ਜਰਮਨੀ ਸਰਕਾਰ ਦੀਆਂ ਟਿੱਪਣੀਆਂ ’ਤੇ ਭਾਰਤ ਨੇ ਉਸ ਦੇ ਰਾਜਦੂਤ ਨੂੰ ਤਲਬ ਕੀਤਾ ਸੀ। ਪਿਛਲੇ ਹਫਤੇ ਜਦੋਂ ਜਰਮਨੀ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਕੋਲੋਂ ਇਹ ਪੁਛਿਆ ਗਿਆ ਸੀ ਕਿ ਕੀ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਸਿਆਸੀ ਪੱਖੋਂ ਪ੍ਰੇਰਿਤ ਹੈ ਤਾਂ ਬੁਲਾਰੇ ਸੇਬੇਸਟੀਅਨ ਫਿਸ਼ਰ ਨੇ ਕਿਹਾ ਸੀ ਕਿ ਕੇਜਰੀਵਾਲ ਨਿਰਪੱਖ ਸੁਣਵਾਈ ਦੇ ਹੱਕਦਾਰ ਹਨ। ਉਹ ਬਿਨਾਂ ਕਿਸੇ ਰੁਕਾਵਟ ਦੇ ਸਾਰੇ ਉਪਲਬਧ ਕਾਨੂੰਨੀ ਤਰੀਕਿਆਂ ਦੀ ਵਰਤੋਂ ਕਰਨ।

Add a Comment

Your email address will not be published. Required fields are marked *