ਭਾਰਤ ਤੋਂ ਆਕਲੈਂਡ ਪੁੱਜੇ ਯਾਤਰੀਆਂ ਲਈ ਚੇਤਾਵਨੀ ਹੋਈ ਜਾਰੀ

ਆਕਲੈਂਡ – ਚੈਨਈ ਤੋਂ ਸਿੰਘਾਪੁਰ ਤੇ ਸਿੰਘਾਪੁਰ ਤੋਂ ਆਕਲੈਂਡ ਪੁੱਜੇ ਯਾਤਰੀਆਂ ਲਈ ਸਿਹਤ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਉਡਾਣ ਸਿੰਘਾਪੁਰ ਏਅਰਲਾਈਨਜ਼ ਦੀ ਐਸ ਕਿਊ 0529 ਹੈ, ਜੋ ਚੈਨਈ ਤੋਂ ਸਿੰਘਾਪੁਰ 13 ਮਾਰਚ 11.15 ‘ਤੇ ਤੁਰੀ ਸੀ, ਜੋ 5.28 ਸਵੇਰੇ ਸਿੰਘਾਪੁਰ ਪੁੱਜੀ ਸੀ ਤੇ ਸਿੰਘਾਪੁਰ ਤੋਂ ਐਸ ਕਿਊ 0281 ਉਡਾਣ 14 ਮਾਰਚ ਨੂੰ ਆਕਲੈਂਡ ਪੁੱਜੀ ਸੀ। ਇਸ ਉਡਾਣ ਰਾਂਹੀ ਆਕਲੈਂਡ ਪੁੱਜੇ ਯਾਤਰੀ ਨੂੰ 22 ਮਾਰਚ ਨੂੰ ਮੰਪਸ ਦੀ ਬਿਮਾਰੀ ਦੀ ਪੁਸ਼ਟੀ ਹੋਈ ਹੈ। ਜੇ ਕਿਸੇ ਵੀ ਯਾਤਰੀ ਨੂੰ ਅਜਿਹੀ ਸਿਹਤ ਸੱਮਸਿਆ ਦਰਪੇਸ਼ ਆਏ ਤਾਂ ਉਹ 0800 611 116 ਇਸ ਨੰਬਰ ‘ਤੇ ਸੰਪਰਕ ਕਰੇ। ਮੰਪਸ ਦੇ ਲੱਛਣਾ ਬਾਰੇ ਗੂਗਲ ਤੋਂ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

Add a Comment

Your email address will not be published. Required fields are marked *