ਨੌਜਵਾਨ ਮੁਟਿਆਰ ਨੇ 3 ਡੁੱਬਦੇ ਹੋਏ ਭਾਰਤੀ ਨੌਜਵਾਨਾਂ ਦੀ ਬਚਾਈ ਜਾਨ
March 25, 2024
ਮੈਲਬੋਰਨ – ਬੀਤੇ ਦਿਨੀਂ 3 ਭਾਰਤੀ ਮੂਲ ਦੇ ਨੌਜਵਾਨ ਮੈਲਬੋਰਨ ਦੇ ਅਪੋਲੋ ਬੇਅ ਦੇ ਮਰੇਂਗੋ ਵਿਖੇ ਸਮੁੰਦਰੀ ਤੱਟ ‘ਤੇ ਨਹਾਉਣ ਗਏ ਸਨ, ਪਰ ਤੇਜ ਲਹਿਰਾਂ ਕਾਰਨ ਉਹ ਡੁੰਘੇ ਪਾਣੀ ਵੱਲ ਖਿੱਚੇ ਗਏ, ਪਰ ਚੰਗੀ ਕਿਸਮਤ ਨੂੰ ਇਸ ਮੌਕੇ ਬੀਚ ‘ਤੇ ਨੌਜਵਾਨ ਮੁਟਿਆਰ ਬ੍ਰਾਇਨਾ ਹਰਸਟ ਮੌਜੂਦ ਸੀ, ਜਿਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਤਿੰਨਾਂ ਨੌਜਵਾਨਾਂ ਨੂੰ ਇੱਕ-ਇੱਕ ਕਰਕੇ ਪਾਣੀ ‘ਚੋਂ ਬਾਹਰ ਕੱਢ ਲਿਆਉਂਦਾ। ਬ੍ਰਾਇਨਾ ਹਰਸਟ ਦੀ ਇਸ ਦਲੇਰੀ ਭਰੇ ਕਾਰੇ ਲਈ ਕਾਫੀ ਹੌਂਸਲਾਵਧਾਈ ਕੀਤੀ ਜਾ ਰਹੀ ਹੈ ਤੇ ਸੋਸ਼ਲ ਮੀਡੀਆ ‘ਤੇ ਉਸਨੂੰ ਕਾਫੀ ਸਰਾਹਿਆ ਜਾ ਰਿਹਾ ਹੈ। ਪਰ ਮੰਦਭਾਗੀ ਖਬਰ ਇਹ ਹੈ ਕਿ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ, ਬਾਕੀ ਦੇ ਦੋਨੋਂ ਅਜੇ ਵੀ ਆਈ ਸੀ ਯੂ ਵਿੱਚ ਇਲਾਜ ਅਧੀਨ ਹਨ।