ਬੋਇੰਗ ਦੇ ਸੀਈਓ ਇਸ ਸਾਲ ਛੱਡਣਗੇ ਆਪਣਾ ਅਹੁਦਾ

ਵਾਸ਼ਿੰਗਟਨ – ਜਹਾਜ਼ ਬਣਾਉਣ ਵਾਲੀ ਦਿੱਗਜ਼ ਕੰਪਨੀ ਬੋਇੰਗ ਦੇ ਸੀਈਓ ਡੇਵ ਕੈਲਹੌਨ ਇਸ ਸਾਲ ਦੇ ਅੰਤ ਵਿੱਚ ਆਪਣਾ ਅਹੁਦਾ ਛੱਡ ਦੇਣਗੇ। ਜ਼ਿਕਰਯੋਗ ਹੈ ਕਿ ਮਸ਼ਹੂਰ ਅਮਰੀਕੀ ਕੰਪਨੀ ਲਗਾਤਾਰ ਹਾਦਸਿਆਂ ਕਾਰਨ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਮਾਮਲੇ ਦੇ ਸਬੰਧ ਵਿਚ ਬੋਰਡ ਦੇ ਚੇਅਰਮੈਨ ਲੈਰੀ ਕੇਲਨਰ ਨੇ ਵੀ ਕੰਪਨੀ ਨੂੰ ਕਿਹਾ ਹੈ ਕਿ ਉਹਨਾਂ ਦੀ ਦੁਬਾਰਾ ਆਪਣੀ ਉਮੀਦਵਾਰੀ ਪੇਸ਼ ਕਰਨ ਦੀ ਕੋਈ ਯੋਜਨਾ ਨਹੀਂ ਹੈ। 

ਇਸ ਦੇ ਨਾਲ ਹੀ ਬੋਇੰਗ ਨੇ ਸੋਮਵਾਰ ਨੂੰ ਇਹ ਵੀ ਕਿਹਾ ਕਿ ਉਸ ਦੀ ਕਮਰਸ਼ੀਅਲ ਹਵਾਈ ਜਹਾਜ਼ ਯੂਨਿਟ ਦੇ ਪ੍ਰਧਾਨ ਅਤੇ ਸੀਈਓ ਸਟੈਨ ਡੀਲ ਕੰਪਨੀ ਤੋਂ ਰਿਟਾਇਰ ਹੋ ਜਾਣਗੇ। ਉਹਨਾਂ ਦੀ ਥਾਂ ਸਟੈਫਨੀ ਪੋਪ ਲਵੇਗੀ। ਯੂਐੱਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕੰਪਨੀ ਨੂੰ ਸਖ਼ਤ ਜਾਂਚ ਦੇ ਅਧੀਨ ਰੱਖਿਆ ਹੈ।

Add a Comment

Your email address will not be published. Required fields are marked *