FPI ਨੇ ਸ਼ੇਅਰ ਬਾਜ਼ਾਰ ’ਚ 6,139 ਕਰੋੜ ਰੁਪਏ ਦਾ ਨਿਵੇਸ਼ ਕੀਤਾ

ਨਵੀਂ ਦਿੱਲੀ – ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ (ਮਾਰਚ ’ਚ) ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ’ਚ 6,139 ਕਰੋੜ ਰੁਪਏ ਪਾਏ ਹਨ। ਮਜ਼ਬੂਤ ਆਰਥਿਕ ਵਾਧਾ, ਬਾਜ਼ਾਰ ਦੀ ਮਜ਼ਬੂਤੀ ਅਤੇ ਅਮਰੀਕੀ ਬਾਂਡ ਪ੍ਰਤੀਫਲ ’ਚ ਗਿਰਾਵਟ ਕਾਰਨ ਐੱਫ.ਪੀ.ਆਈ. ਦਰਮਿਆਨ ਭਾਰਤੀ ਸ਼ੇਅਰਾਂ ਦਾ ਆਕਰਸ਼ਣ ਬਣਿਆ ਹੋਇਆ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ ਫਰਵਰੀ ’ਚ ਉਨ੍ਹਾਂ ਨੇ ਸ਼ੇਅਰਾਂ ’ਚ 1,539 ਕਰੋੜ ਰੁਪਏ ਪਾਏ ਸਨ।

ਉੱਥੇ ਜਨਵਰੀ ’ਚ ਉਨ੍ਹਾਂ ਨੇ 25,743 ਕਰੋੜ ਰੁਪਏ ੇ ਸ਼ੇਅਰ ਵੇਚੇ ਸਨ। ਬੀ.ਡੀ.ਓ. ਇੰਡੀਆ ਦੇ ਭਾਈਵਾਲ ਅਤੇ ਲੀਡਰ (ਐੱਫ.ਐੱਸ.ਟੈਸ, ਟੈਕਸ ਐਂਡ ਰੈਗੂਲੇਟਰੀ ਸਰਵਿਸਿਜ਼) ਮਨੋਜ ਪੁਰੋਹਿਤ ਨੇ ਕਿਹਾ,‘‘ਪਿਛਲੇ ਮਹੀਨੇ ਦੀ ਤੁਲਨਾ ’ਚ ਮਾਰਚ ’ਚ ਐੱਫ.ਪੀ. ਆਈ. ਦਾ ਰੁਖ ਵੱਧ ਹਾਂਪੱਖੀ ਦਿਖਾਈ ਦੇ ਰਿਹਾ ਹੈ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਉਮੀਦ ਤੋਂ ਬਿਹਤਰ 8.4 ਫੀਸਦੀ ’ਤੇ ਰਹੀ ਹੈ। ਇਸ ਦੇ ਇਲਾਵਾ ਭਾਰਤ ਦੀਆਂ ਵੱਡੀਆਂ ਕੰਪਨੀਆਂ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਹੈ। ਇਸ ਕਾਰਨ ਐੱਫ.ਪੀ.ਆਈ. ਦਰਮਿਆਨ ਭਾਰਤੀ ਸ਼ੇਅਰ ਬਾਜ਼ਾਰ ਦਾ ਆਕਰਸ਼ਣ ਬਣਿਆ ਹੋਇਆ ਹੈ।

Add a Comment

Your email address will not be published. Required fields are marked *